SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਅਕਤੂਬਰ, 2023

10/4/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:05:02

ਨਿੱਝਰ ਕਤਲ ਕਾਂਡ ਦੇ ਸਬੰਧ ਵਿੱਚ ਕੈਨੇਡਾ ਵੈਨਕੂਵਰ ਸਥਿੱਤ ਭਾਰਤੀ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ

10/3/2023
ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਵਰਲਡ ਸਿੱਖ ਔਰਗਨਾਈਜ਼ੇਸ਼ਨ ਵੱਲੋਂ ਭਾਰਤੀ ਸਫਰਾਤਖਾਨੇ ਦੇ ਬਾਹਰ ਰੋਸ ਧਰਨਾ ਕਰਦੇ ਹੋਏ ਸੰਸਥਾ ਦੇ ਮੁਖੀ ਤਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖਬਰਾਂ ਬਾਰੇ ਜਾਨਣ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...

Duration:00:08:35

ਆਸਟ੍ਰੇਲੀਆ ਦੇ ਚਾਈਲਡ ਕੇਅਰ ਦੁਨੀਆ ਵਿੱਚ ਸਭ ਤੋਂ ਮਹਿੰਗੇ': ਏ ਸੀ ਸੀ ਸੀ

10/3/2023
ਆਸਟ੍ਰੇਲੀਆ ਦੇ ਖਪਤਕਾਰ ਨਿਗਰਾਨ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਪਰਿਵਾਰਾਂ 'ਤੇ ਬੱਚਿਆਂ ਦੀ ਦੇਖਭਾਲ ਦੀਆਂ ਫੀਸਾਂ ਦੇ ਭਾਰੀ ਬੋਝ ਦਾ ਖੁਲਾਸਾ ਕੀਤਾ ਗਿਆ ਹੈ। ਹੈਰਾਨੀਜਨਕ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆਈ ਪਰਿਵਾਰ ਆਪਣੀ ਘਰੇਲੂ ਆਮਦਨ ਦਾ 16% ਬਾਲ ਦੇਖਭਾਲ 'ਤੇ ਖਰਚ ਕਰਦੇ ਹਨ, ਜੋ ਕਿ ਦੂਜੇ ਦੇਸ਼ਾਂ ਦੀ ਔਸਤ ਨਾਲੋਂ ਕਾਫ਼ੀ ਜ਼ਿਆਦਾ ਹੈ। ਵਿਸਥਾਰ 'ਚ ਜਾਨਣ ਲਈ ਇਹ ਰਿਪੋਰਟ ਸੁਣੀ ਜਾ ਸਕਦੀ ਹੈ...

Duration:00:07:09

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 03 ਅਕਤੂਬਰ, 2023

10/3/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:03:22

'ਲੋਕਾਂ ਵਿੱਚ ਵੌਇਸ ਰੈਫਰੈਂਡਮ ਬਾਰੇ ਜਾਣਕਾਰੀ ਦੀ ਭਾਰੀ ਕਮੀ': ਅਮਰ ਸਿੰਘ

10/2/2023
ਆਸਟ੍ਰੇਲੀਆ ਦੇ 'ਲੋਕਲ ਹੀਰੋ' ਅਤੇ ਸਿੱਖ ਚੈਰਿਟੀ ਸੰਸਥਾ ਟਰਬਨਜ਼ 4 ਆਸਟ੍ਰੇਲੀਆ ਦੇ ਸੰਸਥਾਪਕ ਅਮਰ ਸਿੰਘ ਸਿਡਨੀ ਤੋਂ ਡਾਰਵਿਨ ਤੱਕ 'ਵੌਇਸ ਟੂ ਪਾਰਲੀਮੈਂਟ' ਰਾਏਸ਼ੁਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮਿਸ਼ਨ ਵਜੋਂ ਇੱਕ ਟਰੱਕ ਵਿੱਚ ਆਸਟ੍ਰੇਲੀਆ ਦੇ ਦਵਾਲੇ 25,000 ਕਿਲੋਮੀਟਰ ਦਾ ਸਫ਼ਰ ਮੁਕੰਮਲ ਕਰ ਕੇ ਵਾਪਿਸ ਪਰਤੇ ਹਨ। ਇੰਨ੍ਹਾ 2 ਮਹੀਨਿਆਂ 'ਚ ਅਮਰ ਸਿੰਘ ਨੇ ਇਸ ਮੁੱਦੇ ਸਬੰਧੀ ਕਈ ਧਾਰਮਿਕ, ਮੂਲਵਾਸੀ ਅਤੇ ਪਰਵਾਸੀ ਸਮੂਹਾਂ ਨਾਲ ਵਾਰਤਾਲਾਪ ਕੀਤੇ ਹਨ। ਪੂਰੀ ਜਾਣਕਾਰੀ ਲਈ ਇਹ ਖਾਸ ਇੰਟਰਵਿਊ ਸੁਣੋ...

Duration:00:14:27

ਤਾਰੁਸ਼ ਜਿੰਦਲ ਨੇ ਜਿੱਤੀ ਦੱਖਣੀ ਆਸਟ੍ਰੇਲੀਆ ਦੀ 15 ਸਾਲ ਤੋਂ ਘੱਟ ਉਮਰ ਵਰਗ ਦੀ ਸ਼ਤਰੰਜ ਸਟੇਟ ਚੈਂਪੀਅਨਸ਼ਿਪ

10/2/2023
ਐਡੀਲੇਡ ਦੇ ਵਸਨੀਕ ਤਾਰੁਸ਼ ਜਿੰਦਲ ਨੇ ਦੱਖਣੀ ਆਸਟ੍ਰੇਲੀਆ ਦੀ 15 ਸਾਲ ਤੋਂ ਘੱਟ ਉਮਰ ਦੀ ਸ਼ਤਰੰਜ ਸਟੇਟ ਚੈਂਪੀਅਨਸ਼ਿਪ ਜਿੱਤ ਲਈ ਹੈ। ਤਾਰੁਸ਼ ਹੁਣ ਵੈਸਟ ਟੋਰਰੈਂਸ ਚੈੱਸ ਕਲੱਬ ਦੀ ਮਦਦ ਨਾਲ਼, ਜਨਵਰੀ ਮਹੀਨੇ ਹੋਣ ਵਾਲ਼ੀ ਕੌਮੀ ਚੈਂਪੀਅਨਸ਼ਿਪ ਜਿੱਤਣ ਲਈ ਤਿਆਰੀ ਕਰ ਰਿਹਾ ਹੈ।

Duration:00:05:40

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਅਕਤੂਬਰ, 2023

10/2/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:29

ਆਸਟ੍ਰੇਲੀਅਨ ਅਪਾਹਿਜ ਲੋਕਾਂ ਨਾਲ ਹੁੰਦੀ ਹਿੰਸਾ, ਬਦਸਲੂਕੀ ਬਾਰੇ ਜਾਂਚ ਖਤਮ, ਕਮਿਸ਼ਨ ਦੀ ਰਿਪੋਰਟ 'ਚ ਅਹਿਮ ਖੁਲਾਸੇ

10/2/2023
ਆਸਟ੍ਰੇਲੀਆ ਵਿੱਚ ਅਪਾਹਿਜ ਲੋਕਾਂ ਨਾਲ ਹੁੰਦੀ ਹਿੰਸਾ, ਦੁਰਵਿਵਹਾਰ, ਅਣਗਹਿਲੀ ਅਤੇ ਸ਼ੋਸ਼ਣ ਬਾਰੇ ਸਾਢੇ ਚਾਰ ਸਾਲ ਦੀ ਜਾਂਚ ਤੋਂ ਬਾਅਦ, ਡਿਸੈਬਿਲਟੀ ਰੌਇਲ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਸ ਰਿਪੋਰਟ ਵਿੱਚ 200 ਤੋਂ ਵੱਧ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸੰਘੀ, ਰਾਜ ਅਤੇ ਖੇਤਰੀ ਪੱਧਰ 'ਤੇ ਸਹਾਇਤਾ, ਸਿੱਖਿਆ ਅਤੇ ਫਸਟ ਨੇਸ਼ਨਜ਼ ਅਤੇ ਸੱਭਿਆਚਾਰਕ ਤੌਰ 'ਤੇ ਵਿਭਿੰਨ ਆਸਟ੍ਰੇਲੀਅਨ ਅਪਾਹਿਜਾਂ ਤੱਕ ਪਹੁੰਚ ਨੂੰ ਸ਼ਾਮਿਲ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਇਸਦੀਆਂ ਸਿਫ਼ਾਰਸ਼ਾਂ ਆਸਟ੍ਰੇਲੀਆ ਦੇ ਇੱਕ ਵਧੇਰੇ ਸੰਮਿਲਿਤ ਦ੍ਰਿਸ਼ਟੀਕੋਣ ਵੱਲ ਲੈ ਜਾਣਗੀਆਂ ਜਿਸ ਵਿੱਚ ਅਪਾਹਜ ਲੋਕ ਸੁਤੰਤਰ ਤੌਰ 'ਤੇ ਰਹਿ ਸਕਦੇ ਹਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ।

Duration:00:10:07

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਸਤੰਬਰ, 2023

9/29/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:03:48

ਵੌਇਸ ਟੂ ਪਾਰਲੀਮੈਂਟ ਰੈਫਰੈਂਡਮ ਲਈ ਆਸਟ੍ਰੇਲੀਆ ਦੇ ਪੰਜਾਬੀਆਂ ਦਾ ਰਲਵਾਂ ਮਿਲਵਾਂ ਹੁੰਗਾਰਾ

9/29/2023
ਕੁੱਝ ਪੰਜਾਬੀ ਭਾਈਚਾਰਕ ਸੰਸਥਾਵਾਂ ਵੌਇਸ ਰਾਏਸ਼ੁਮਾਰੀ ਲਈ ਆਪਣਾ ਸਮਰਥਨ ਦੇਣ ਦਾ ਵਾਅਦਾ ਕਰ ਰਹੀਆਂ ਹਨ, ਨਾਲ ਹੀ ਕਈ ਲੋਕ ਇਸ ਦੇ ਵਿਰੋਧ ਵਿੱਚ ਸਰਕਾਰ ਤੋਂ ਹੋਰ ਕਈ ਸਵਾਲ ਵੀ ਕਰ ਰਹੇ ਹਨ। ਰੈਫਰੈਂਡਮ ਲਈ 14 ਅਕਤੂਬਰ ਨੂੰ ਵੋਟ ਹੋਣ ਜਾ ਰਹੀ ਹੈ। ਪਰ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਜੇ ਵੀ ਇਸ ਰੈਫਰੈਂਡਮ ਬਾਰੇ ਉਨ੍ਹਾਂ ਨੂੰ ਕੋਈ ਖਾਸ ਜਾਣਕਾਰੀ ਨਹੀਂ ਹੈ। ਹੋਰ ਵੇਰਵੇ ਲਈ ਇਹ ਖਾਸ ਗੱਲਬਾਤ ਸੁਣੋ...

Duration:00:11:25

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਸਤੰਬਰ, 2023

9/28/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:05:24

ਜਲਵਾਯੂ ਪਰਿਵਰਤਨ ਨੂੰ ਘਟਾਉਣ ਲਈ ਵਿਸ਼ਵ ਪੱਧਰੀ ਕੋਸ਼ਿਸ਼ਾਂ ਜਾਰੀ

9/27/2023
ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਨੈੱਟ ਜ਼ੀਰੋ ਨਿਕਾਸ ਯਾਨੀ ਵਾਯੂਮੰਡਲ ਵਿੱਚ ਨਿਕਲਣ ਵਾਲੀਆਂ ਗ੍ਰੀਨਹਾਉਸ ਗੈਸਾਂ ਨੂੰ ਸੰਤੁਲਿਤ ਕਰਨ ਲਈ ਇੱਕ ਦੌੜ ਲੱਗੀ ਹੋਈ ਹੈ। ਨਵੰਬਰ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ (ਸੀਓਪੀ28) ਤੋਂ ਪਹਿਲਾਂ ਜਲਵਾਯੂ ਪਰਿਵਰਤਨ ਨੂੰ ਘਟਾਉਣ ਲਈ ਵਿਸ਼ਵ ਪੱਧਰੀ ਕੋਸ਼ਿਸ਼ਾਂ ਸਭ ਦਾ ਧਿਆਨ ਖਿੱਚ ਰਹੀਆਂ ਹਨ। ਪੈਰਿਸ ਸਮਝੌਤੇ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਟੀਚਿਆਂ ਨੂੰ ਬਦਲ ਦਿੱਤਾ ਹੈ, ਜਿਸਦਾ ਉੱਦੇਸ਼ ਗਲੋਬਲ ਵਾਰਮਿੰਗ ਨੂੰ 2 ਡਿਗਰੀ ਤੋਂ ਹੇਠਾਂ ਤੱਕ ਸੀਮਤ ਕਰਕੇ ਵਿਨਾਸ਼ਕਾਰੀ ਤਾਪਮਾਨ ਦੇ ਵਾਧੇ ਤੋਂ ਬਚਣਾ ਹੈ। ਬਾਕੀ ਦੁਨੀਆਂ ਦੇ ਮੁਕਾਬਲੇ ਆਸਟ੍ਰੇਲੀਆ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਕਿੱਥੇ ਖੜ੍ਹਾ ਹੈ? ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

Duration:00:06:02

‘ਵੌਇਸ ਰੈਫਰੈਂਡਮ’: ਆਸਟ੍ਰੇਲੀਅਨ ਚੋਣ ਕਮਿਸ਼ਨ ਲਈ ਚੁਣੌਤੀ ਬਣੀਆਂ ਗਲਤ ਜਾਣਕਾਰੀਆਂ ਅਤੇ ਧਮਕੀਆਂ

9/27/2023
ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ (ਏਈਸੀ) 14 ਅਕਤੂਬਰ ਨੂੰ ਹੋਣ ਵਾਲੇ ਇੰਡੀਜੀਨਸ ਵੌਇਸ ਟੂ ਪਾਰਲੀਮੈਂਟ ਰੈਫਰੈਂਡਮ ਤੋਂ ਪਹਿਲਾਂ ਗਲਤ ਜਾਣਕਾਰੀਆਂ ਅਤੇ ਧਮਕੀਆਂ ਵਿੱਚ ਵਾਧੇ ਨਾਲ ਜੂਝ ਰਿਹਾ ਹੈ। ਪਰ ਏਈਸੀ ਦਾ ਕਹਿਣਾ ਹੈ ਕਿ ਵੋਟਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ ਕਾਫੀ ਚੰਗੀ ਹੈ, ਜਿਸ ਵਿੱਚ ਹੁਣ ਤੱਕ ਸਭ ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ ਹੈ। ਆਸਟ੍ਰੇਲੀਅਨ ਚੋਣ ਕਮਿਸ਼ਨਰ ਟੌਮ ਰੌਜਰਜ਼ ਮੁਤਾਬਿਕ ਕਮਿਸ਼ਨ ਨੂੰ ਸੋਸ਼ਲ ਮੀਡੀਆ ਕੰਪਨੀਆਂ ਵਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਵੱਧ ਰਹੀ ਗਿਣਤੀ ਨੂੰ ਹਟਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਇਸ ਦੇ ਨਾਲ ਹੀ ਵੋਟਿੰਗ ਦਾ ਦਿਨ ਨੇੜੇ ਆਉਂਦਿਆਂ ਵੇਖ ਧਮਕੀਆਂ ਅਤੇ ਦੁਰਵਿਵਹਾਰ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।

Duration:00:05:53

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਸਤੰਬਰ, 2023

9/27/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:03:53

ਹਜ਼ਾਰਾਂ ਆਡੀਓ ਰਿਕਾਰਡਿੰਗਜ਼ ਵਿੱਚ ਆਪਣੇ ਸਾਰੰਗੀ ਵਾਦਨ ਦਾ ਜਾਦੂ ਬਿਖੇਰ ਚੁੱਕੇ ਹਨ ਉਸਤਾਦ ਸ਼ਮਿੰਦਰ ਪਾਲ ਸਿੰਘ

9/27/2023
ਉੱਘੇ ਸਾਰੰਗੀਵਾਦਕ ਉਸਤਾਦ ਸ਼ਮਿੰਦਰ ਪਾਲ ਸਿੰਘ ਨੇ ਇੱਕ ਲੰਬਾ ਸਮਾਂ ਆਲ ਇੰਡੀਆ ਰੇਡੀਓ ਵਿੱਚ ਇੱਕ ਏ ਗ੍ਰੇਡ ਸੰਗੀਤਕਾਰ ਵਜੋਂ ਹਾਜ਼ਰੀ ਲਵਾਉਣ ਦੇ ਨਾਲ਼-ਨਾਲ਼ ਹੁਣ ਤੱਕ 4000 ਤੋਂ ਵੀ ਵੱਧ ਆਡੀਓ ਰਿਕਾਰਡਿੰਗ ਵਿੱਚ ਆਪਣਾ ਸੰਗੀਤਕ ਯੋਗਦਾਨ ਪਾਇਆ ਹੈ। ਹੋਰ ਵੇਰਵੇ ਲਈ ਉਨ੍ਹਾਂ ਨਾਲ਼ ਐਸ ਬੀ ਐਸ ਸਟੂਡੀਓ, ਮੈਲਬੌਰਨ ਵਿੱਚ ਕੀਤੀ ਇਹ ਇੰਟਰਵਿਊ ਸੁਣੋ ਜਿਸ ਵਿੱਚ ਉਨ੍ਹਾਂ ਪੰਜਾਬੀ ਲੋਕ ਗੀਤ ਵੰਨਗੀਆਂ ਜਿਵੇਂ ਕਿ ਮਿਰਜ਼ਾ, ਸਾਡਾ ਚਿੜੀਆਂ ਦਾ ਚੰਬਾ, ਟੱਪੇ ਅਤੇ ਬਾਲੀਵੁੱਡ ਦੇ ਕੁਝ ਮਕਬੂਲ ਗੀਤਾਂ ਨੂੰ ਆਪਣੀ ਸਾਰੰਗੀ ਰਾਹੀਂ ਪੇਸ਼ ਕੀਤਾ।

Duration:00:35:03

ਪਾਕਿਸਤਾਨ ਡਾਇਰੀ: ਭਾਰਤ ਵਿਚਲੇ ਕ੍ਰਿਕੇਟ ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਨੂੰ ਵੀਜ਼ੇ ਮਿਲੇ

9/27/2023
ਭਾਰਤ ਵਿੱਚ ਖੇਡੇ ਜਾਣ ਵਾਲ਼ੇ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਭਾਗ ਲੈਣ ਲਈ ਪਾਕਿਸਤਾਨੀ ਟੀਮ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ......

Duration:00:07:43

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਸਤੰਬਰ, 2023

9/26/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:05:13

ਯੂ ਐਸ ਦੇ ਕੈਲੀਫੋਰਨੀਆ ਰਾਜ ਵਿੱਚ ਦਸਤਾਰਧਾਰੀ ਸਿੱਖ ਬਿਨਾਂ ਹੈਲਮੇਟ ਤੋਂ ਚਲਾ ਸਕਣਗੇ ਮੋਟਰਸਾਈਕਲ

9/26/2023
ਕੈਲੀਫੋਰਨੀਆ ਰਾਜ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ ਸਟੇਟ ਸੈਨੇਟ ਨੇ ਬਿੱਲ ਨੰਬਰ ਐਸਡੀ-847 ਵੱਡੇ ਬਹੁਮੱਤ ਨਾਲ ਪਾਸ ਕਰ ਦਿੱਤਾ ਹੈ ਜਿਸ ਤਹਿਤ ਹੁਣ ਦਸਤਾਰਧਾਰੀ ਸਿੱਖ ਬਿਨਾਂ ਹੈਲਮੇਟ ਤੋਂ ਰਾਜ ਵਿੱਚ ਮੋਟਰਸਾਈਕਲ ਚਲਾ ਸਕਣਗੇ। ਵਿਦੇਸ਼ਾਂ ਵਿੱਚ ਵਸੇ ਹੋਏ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਖਬਰਾਂ ਸੁਨਣ ਲਈ ਸਾਡਾ ਹਫਤਾਵਾਰੀ ਸੈਗਮੈਂਟ 'ਪੰਜਾਬੀ ਡਾਇਆਸਪੋਰਾ' ਸੁਣੋ।

Duration:00:09:19

'ਆਪ' ਸਰਕਾਰ ਦੌਰਾਨ ਪੰਜਾਬ ਸਿਰ ਕਰਜ਼ੇ 'ਚ 50,000 ਕਰੋੜ ਰੁਪਏ ਵਾਧਾ, ਰਾਜਪਾਲ ਨੇ ਮੁੱਖ ਮੰਤਰੀ ਮਾਨ ਤੋਂ ਮੰਗਿਆ ਜਵਾਬ

9/25/2023
ਆਮ ਆਦਮੀ ਪਾਰਟੀ (ਆਪ) ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਵਿੱਤੀ ਤੌਰ 'ਤੇ ਪੰਜਾਬ ਸਿਰ 50,000 ਕਰੋੜ ਰੁਪਏ ਦਾ ਕਰਜ਼ਾ ਵਧਣ ਕਾਰਨ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਤੋਂ ਕਰਜ਼ੇ ਦੀ ਵਰਤੋਂ ਦੇ ਵੇਰਵੇ ਮੰਗੇ ਹਨ। ਇਹ ਅਤੇ ਪੰਜਾਬ ਦੀਆਂ ਹੋਰ ਖਬਰਾਂ ਜਾਨਣ ਲਈ ਸੁਣੋ ਪਰਮਜੀਤ ਸਿੰਘ ਸੋਨਾ ਵੱਲੋਂ ਪੇਸ਼ ਪੰਜਾਬੀ ਡਾਇਰੀ ਦੀ ਰਿਪੋਰਟ।

Duration:00:08:11

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਸਤੰਬਰ, 2023

9/25/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:05:04