SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਸਤੰਬਰ, 2023

9/27/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:03:53

ਹਜ਼ਾਰਾਂ ਆਡੀਓ ਰਿਕਾਰਡਿੰਗਜ਼ ਵਿੱਚ ਆਪਣੇ ਸਾਰੰਗੀ ਵਾਦਨ ਦਾ ਜਾਦੂ ਬਿਖੇਰ ਚੁੱਕੇ ਹਨ ਉਸਤਾਦ ਸ਼ਮਿੰਦਰ ਪਾਲ ਸਿੰਘ

9/27/2023
ਉੱਘੇ ਸਾਰੰਗੀਵਾਦਕ ਉਸਤਾਦ ਸ਼ਮਿੰਦਰ ਪਾਲ ਸਿੰਘ ਨੇ ਇੱਕ ਲੰਬਾ ਸਮਾਂ ਆਲ ਇੰਡੀਆ ਰੇਡੀਓ ਵਿੱਚ ਇੱਕ ਏ ਗ੍ਰੇਡ ਸੰਗੀਤਕਾਰ ਵਜੋਂ ਹਾਜ਼ਰੀ ਲਵਾਉਣ ਦੇ ਨਾਲ਼-ਨਾਲ਼ ਹੁਣ ਤੱਕ 4000 ਤੋਂ ਵੀ ਵੱਧ ਆਡੀਓ ਰਿਕਾਰਡਿੰਗ ਵਿੱਚ ਆਪਣਾ ਸੰਗੀਤਕ ਯੋਗਦਾਨ ਪਾਇਆ ਹੈ। ਹੋਰ ਵੇਰਵੇ ਲਈ ਉਨ੍ਹਾਂ ਨਾਲ਼ ਐਸ ਬੀ ਐਸ ਸਟੂਡੀਓ, ਮੈਲਬੌਰਨ ਵਿੱਚ ਕੀਤੀ ਇਹ ਇੰਟਰਵਿਊ ਸੁਣੋ ਜਿਸ ਵਿੱਚ ਉਨ੍ਹਾਂ ਪੰਜਾਬੀ ਲੋਕ ਗੀਤ ਵੰਨਗੀਆਂ ਜਿਵੇਂ ਕਿ ਮਿਰਜ਼ਾ, ਸਾਡਾ ਚਿੜੀਆਂ ਦਾ ਚੰਬਾ, ਟੱਪੇ ਅਤੇ ਬਾਲੀਵੁੱਡ ਦੇ ਕੁਝ ਮਕਬੂਲ ਗੀਤਾਂ ਨੂੰ ਆਪਣੀ ਸਾਰੰਗੀ ਰਾਹੀਂ ਪੇਸ਼ ਕੀਤਾ।

Duration:00:35:03

ਪਾਕਿਸਤਾਨ ਡਾਇਰੀ: ਭਾਰਤ ਵਿਚਲੇ ਕ੍ਰਿਕੇਟ ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਨੂੰ ਵੀਜ਼ੇ ਮਿਲੇ

9/27/2023
ਭਾਰਤ ਵਿੱਚ ਖੇਡੇ ਜਾਣ ਵਾਲ਼ੇ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਭਾਗ ਲੈਣ ਲਈ ਪਾਕਿਸਤਾਨੀ ਟੀਮ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ......

Duration:00:07:43

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਸਤੰਬਰ, 2023

9/26/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:05:13

ਯੂ ਐਸ ਦੇ ਕੈਲੀਫੋਰਨੀਆ ਰਾਜ ਵਿੱਚ ਦਸਤਾਰਧਾਰੀ ਸਿੱਖ ਬਿਨਾਂ ਹੈਲਮੇਟ ਤੋਂ ਚਲਾ ਸਕਣਗੇ ਮੋਟਰਸਾਈਕਲ

9/26/2023
ਕੈਲੀਫੋਰਨੀਆ ਰਾਜ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ ਸਟੇਟ ਸੈਨੇਟ ਨੇ ਬਿੱਲ ਨੰਬਰ ਐਸਡੀ-847 ਵੱਡੇ ਬਹੁਮੱਤ ਨਾਲ ਪਾਸ ਕਰ ਦਿੱਤਾ ਹੈ ਜਿਸ ਤਹਿਤ ਹੁਣ ਦਸਤਾਰਧਾਰੀ ਸਿੱਖ ਬਿਨਾਂ ਹੈਲਮੇਟ ਤੋਂ ਰਾਜ ਵਿੱਚ ਮੋਟਰਸਾਈਕਲ ਚਲਾ ਸਕਣਗੇ। ਵਿਦੇਸ਼ਾਂ ਵਿੱਚ ਵਸੇ ਹੋਏ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਖਬਰਾਂ ਸੁਨਣ ਲਈ ਸਾਡਾ ਹਫਤਾਵਾਰੀ ਸੈਗਮੈਂਟ 'ਪੰਜਾਬੀ ਡਾਇਆਸਪੋਰਾ' ਸੁਣੋ।

Duration:00:09:19

'ਆਪ' ਸਰਕਾਰ ਦੌਰਾਨ ਪੰਜਾਬ ਸਿਰ ਕਰਜ਼ੇ 'ਚ 50,000 ਕਰੋੜ ਰੁਪਏ ਵਾਧਾ, ਰਾਜਪਾਲ ਨੇ ਮੁੱਖ ਮੰਤਰੀ ਮਾਨ ਤੋਂ ਮੰਗਿਆ ਜਵਾਬ

9/25/2023
ਆਮ ਆਦਮੀ ਪਾਰਟੀ (ਆਪ) ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਵਿੱਤੀ ਤੌਰ 'ਤੇ ਪੰਜਾਬ ਸਿਰ 50,000 ਕਰੋੜ ਰੁਪਏ ਦਾ ਕਰਜ਼ਾ ਵਧਣ ਕਾਰਨ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਤੋਂ ਕਰਜ਼ੇ ਦੀ ਵਰਤੋਂ ਦੇ ਵੇਰਵੇ ਮੰਗੇ ਹਨ। ਇਹ ਅਤੇ ਪੰਜਾਬ ਦੀਆਂ ਹੋਰ ਖਬਰਾਂ ਜਾਨਣ ਲਈ ਸੁਣੋ ਪਰਮਜੀਤ ਸਿੰਘ ਸੋਨਾ ਵੱਲੋਂ ਪੇਸ਼ ਪੰਜਾਬੀ ਡਾਇਰੀ ਦੀ ਰਿਪੋਰਟ।

Duration:00:08:11

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਸਤੰਬਰ, 2023

9/25/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:05:04

ਟਰੂਡੋ ਵੱਲੋਂ ਨਿੱਝਰ ਕਤਲ ਕੇਸ 'ਚ ਭਾਰਤ ਤੋਂ ਸਹਿਯੋਗ ਦੀ ਮੰਗ ਜਦਕਿ ਭਾਰਤ ਨੇ ਵਧਦੇ ਤਣਾਅ ਪਿੱਛੋਂ ਵੀਜ਼ਾ ਪ੍ਰਕਿਰਿਆ ਰੋਕੀ

9/25/2023
ਕੈਨੇਡਾ ਦੀ ਧਰਤੀ 'ਤੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈਕੇ ਵਧਦੇ ਵਿਵਾਦ ਦਰਮਿਆਨ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਭਾਰਤ ਨੂੰ ਨਿੱਝਰ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ। ਪੇਸ਼ ਹੈ ਇਸ ਸਬੰਧੀ ਵਿਸ਼ੇਸ਼ ਆਡੀਓ ਰਿਪੋਰਟ....

Duration:00:08:25

‘ਵੌਇਸ ਰੈਫਰੈਂਡਮ’ ਦੀਆਂ ਵੋਟਾਂ ਤੋਂ ਬਾਅਦ ਅੱਗੇ ਕੀ ਹੋਵੇਗਾ?

9/24/2023
14 ਅਕਤੂਬਰ ਨੂੰ ਹੋਣ ਜਾ ਰਹੇ ਇੰਡੀਜੀਨਸ ਵੌਇਸ ਟੂ ਪਾਰਲੀਮੈਂਟ ਰੈਫਰੈਂਡਮ ਵਿੱਚ ਵੋਟਰ ਆਪਣਾ ਫੈਸਲਾ ਸੁਣਾ ਦੇਣਗੇ। ਸਫਲ ਹੋਣ ਲਈ ਰੈਫਰੈਂਡਮ ਯਾਨੀ ਜਨਮਤ ਸੰਗ੍ਰਿਹ ਨੂੰ ਹਾਂ ਵੋਟ ਵਾਲਿਆਂ ਦੀ ਬਹੁ ਗਿਣਤੀ ਸਮੇਤ ਦੋਹਰੇ ਬਹੁਮਤ ਦੀ ਲੋੜ ਹੁੰਦੀ ਹੈ। ਰੈਫਰੈਂਡਮ ਦੇ ਸਫਲ ਯਾ ਅਸਫਲ ਹੋਣ ਤੋਂ ਬਾਅਦ ਅੱਗੇ ਕੀ ਹੋਵੇਗਾ, ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

Duration:00:05:36

ਸੱਭਿਆਚਾਰਕ ਵਿਭਿੰਨਤਾ ਵਾਲੀਆਂ ਔਰਤਾਂ ਨੂੰ ਲੀਡਰਸ਼ਿਪ ਦੀ ਭੂਮਿਕਾ 'ਚ ਦਰਪੇਸ਼ ਚੁਣੌਤੀਆਂ ਕਿਉਂ?

9/24/2023
ਇੱਕ ਨਵੀਂ ਖੋਜ ਨੇ ਸੱਭਿਆਚਾਰਕ ਤੌਰ 'ਤੇ ਵਿਭਿੰਨਤਾ ਰੱਖਣ ਵਾਲੀਆਂ ਔਰਤਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ’ਚ ਆਉਂਦੀਆਂ ਦਰਪੇਸ਼ ਰੁਕਾਵਟਾਂ ਨੂੰ ਘਟਾਉਣ ਦੇ ਤਰੀਕਿਆਂ ਵੱਲ ਧਿਆਨ ਦਿੱਤਾ ਹੈ। ਇਸ ਖੋਜ ਦੇ ਲੇਖਕ ਲੀਡਰਸ਼ਿਪ ਦੇ ਗੁਣਾਂ ਦੀ ਧਾਰਨਾ ਵਿੱਚ ਬਦਲਅ ਦੀ ਸਿਫਾਰਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਖੋਜ ਵਿੱਚ ਸੱਭਿਆਚਾਰਕ ਤੌਰ ’ਤੇ ਵਿਭਿੰਨਤਾ ਵਾਲੀਆਂ ਔਰਤਾਂ ਨੂੰ ਵਿਚਾਰ-ਵਟਾਂਦਰੇ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ ਜਾ ਰਿਹਾ ਹੈ।

Duration:00:09:36

ਵਿਕਟੋਰੀਆ ’ਚ ਵਾਲੀਬਾਲ ਦੇ ਚੈਂਪੀਅਨ ਵਜੋਂ ਉੱਭਰ ਰਿਹਾ ਹੈ ਪੰਜਾਬੀਆਂ ਦਾ ਇਹ ਕਲੱਬ

9/24/2023
ਵਿਕਟੋਰੀਆ ਦੀ ਸਟੇਟ ਵਾਲੀਬਾਲ ਟੀਮ ਵਿੱਚ ਹੁਣ ਪੰਜਾਬੀ ਮੂਲ ਦੇ 3 ਖਿਡਾਰੀ ਵੀ ਖੇਡਦੇ ਨਜ਼ਰ ਆਉਣਗੇ। ਕਨਵਰਪਾਲ ਸਿੰਘ ਕੰਨੀ ਸੰਘਾ, ਸ਼ਮਸ਼ੇਰ ਸ਼ਿੰਘ ਸ਼ੇਰਾ ਅਤੇ ਨਵਜੋਤ ਸਿੰਘ ਜੋਤਾ ਪਿਛਲੇ ਕੁਝ ਸਾਲਾਂ ਤੋਂ ਮੈਲਬੌਰਨ ਦੇ ਸਾਊਥ ਈਸਟ 'ਚ ਪੈਂਦੇ ਪੈਕਨਹਮ ਵਿੱਚ ਪੰਜਾਬੀ ਨੌਜਵਾਨਾਂ ਵੱਲੋਂ ਬਣਾਏ ਗਏ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਵਲੋਂ ਵਾਲੀਬਾਲ ਖੇਡਦੇ ਆ ਰਹੇ ਸਨ। ਇਸ ਕਲੱਬ ਨੇ ਪਿਛਲੇ ਦਿਨੀਂ ਵਿਕਟੋਰੀਆ ਵਾਲੀਬਾਲ ਸਟੇਟ ਲੀਗ ਦੀ ਚੈਂਪੀਅਨ ਟਰਾਫੀ ਵੀ ਜਿੱਤੀ ਸੀ।

Duration:00:10:27

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਸਤੰਬਰ, 2023

9/22/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:00

ਵੌਇਸ ਰਾਏਸ਼ੁਮਾਰੀ ਦੇ ਹੱਕ ਅਤੇ ਵਿਰੋਧ ਵਿੱਚ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ?

9/22/2023
ਇੰਡੀਜੀਨਸ 'ਵੌਇਸ ਟੂ ਪਾਰਲੀਮੈਂਟ' ਰਾਏਸ਼ੁਮਾਰੀ ਅਧਿਕਾਰਤ ਤੌਰ 'ਤੇ 14 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਸ ਦੇ ਸਮਰਥਨ ਅਤੇ ਵਿਰੋਧ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੀ ਆਪੋ ਆਪਣੀ ਦਲੀਲ ਪੇਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈਕੇ ਭਾਈਚਾਰੇ ਦੇ ਵਿਚਾਰ ਵੰਨ-ਸੁਵੰਨੇ ਹਨ। ਜਿੱਥੇ ਜ਼ਿਆਦਾਤਰ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ, ਉੱਥੇ ਕਈਆਂ ਦਾ ਕਹਿਣਾ ਹੈ ਕਿ ਇਸ ਰੈਫਰੈਂਡਮ ਬਾਰੇ ਉਨ੍ਹਾਂ ਨੂੰ ਕੋਈ ਖਾਸ ਜਾਣਕਾਰੀ ਹੀ ਨਹੀਂ ਹੈ। ਵੇਰਵੇਆਂ ਲਈ ਇਹ ਖਾਸ ਗੱਲਬਾਤ ਸੁਣੋ...

Duration:00:12:31

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਸਤੰਬਰ, 2023

9/21/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:05:43

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਸਤੰਬਰ, 2023

9/20/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:31

ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਜਿਣਸੀ ਹਮਲੇ ਰੋਕਣ ਦੀ ਮੰਗ ਨੇ ਫੜਿਆ ਜ਼ੋਰ

9/20/2023
ਜਿਣਸੀ ਹਮਲੇ ਦੇ ਪੀੜਤ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਜਿਣਸੀ ਸ਼ੋਸ਼ਣ ਅਤੇ ਇਸ ਦੇ ਨੁਕਸਾਨਦਾਇਕ ਪ੍ਰਭਾਵਾਂ ਨੂੰ ਹੱਲ ਕਰਨ ਲਈ ਸਰਕਾਰ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਨਵਾਂ ਸਰਵੇਖਣ, ਜਿਣਸੀ ਸ਼ੋਸ਼ਣ ਤੋਂ ਪੀੜਤ ਵਿਅਕਤੀ ਦੇ ਅਨੁਭਵਾਂ ਦੇ ਨਾਲ-ਨਾਲ ਮੌਜੂਦਾ ਸਥਿਤੀ ਵਿੱਚ ਯੂਨੀਵਰਸਿਟੀਆਂ ਦੀ ਭਾਗੀਦਾਰੀ ਨੂੰ ਵੀ ਉਜਾਗਰ ਕਰ ਰਿਹਾ ਹੈ। ‘ਦਿ ਸਟੌਪ ਕੈਂਪੇਨ’ ਦੇ ‘ਆਈ ਡਿਜ਼ਰਵ ਸੇਫਟੀ’ ਸਰਵੇ ਵਿਚ ਅਜਿਹੇ 50 ਤੋਂ ਵੱਧ ਪੀੜਤਾਂ ਦੇ ਅਨੁਭਵ ਸ਼ਾਮਿਲ ਕੀਤੇ ਗਏ ਹਨ, ਜਿਸ ਵਿਚ ਉਨ੍ਹਾਂ ਯੂਨੀਵਰਸਿਟੀਜ਼ ਖਾਸ ਤੌਰ ’ਤੇ ਰਿਹਾਇਸ਼ੀ ਥਾਵਾਂ ਅਤੇ ਵਿਦਿਆਰਥੀਂ ਨਿਵਾਸਾਂ ਵਿਚ ਹਿੰਸਾ ਅਤੇ ਦੁਰਵਿਵਹਾਰ ਦਾ ਸਾਹਮਣਾ ਕੀਤਾ ਸੀ।

Duration:00:07:48

ਪਾਕਿਸਤਾਨ ਡਾਇਰੀ: ਸਰਕਾਰ ਨੇ ਵੀਜ਼ਾ ਨੀਤੀ ਵਿੱਚ ਸੋਧ ਕਰਦਿਆਂ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤੀ ਵੱਡੀ ਸਹੂਲਤ

9/20/2023
ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ, ਪਾਕਿਸਤਾਨ ਨੇ ਇੱਕ ਨਵੀਂ ਵੀਜ਼ਾ ਨੀਤੀ ਲਾਗੂ ਕੀਤੀ ਹੈ ਜੋ ਅੰਤਰਰਾਸ਼ਟਰੀ ਵਪਾਰਾਂ ਜਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿੱਚ ਨਿਵੇਸ਼ ਕਰਨ ਲਈ ਲੁਭਾਉਣ ਲਈ ਤਿਆਰ ਕੀਤੀ ਗਈ ਹੈ।

Duration:00:08:12

ਨਿੱਝਰ ਕਤਲ ਮਾਮਲੇ ਵਿੱਚ ਕੈਨੇਡਾ ਤੇ ਭਾਰਤ ਆਹਮੋ-ਸਾਹਮਣੇ, ਆਸਟ੍ਰੇਲੀਆ ਵੱਲੋਂ ਚਿੰਤਾ ਦਾ ਇਜ਼ਹਾਰ

9/19/2023
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਜਾਂਚ ਬਾਰੇ ਕੈਨੇਡਾ ਦੀ ਸੰਸਦ ਵਿੱਚ ਇੱਕ ਹਾਲੀਆ ਬਿਆਨ ਦਿੰਦਿਆਂ ਇਸ ਦੀਆਂ ਤੰਦਾਂ ਭਾਰਤ ਨਾਲ਼ ਜੁੜੀਆਂ ਹੋਣ ਦਾ ਅੰਦੇਸ਼ਾ ਪ੍ਰਗਟਾਇਆ ਹੈ। ਇਸ ਦੌਰਾਨ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ 'ਬੇਤੁਕਾ' ਅਤੇ 'ਬੇਬੁਨਿਆਦ' ਦੱਸਿਆ ਹੈ ਜਦਕਿ ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਇਨ੍ਹਾਂ ਕਥਿਤ ਦੋਸ਼ਾਂ ਉੱਤੇ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...

Duration:00:03:02

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਸਤੰਬਰ, 2023

9/19/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:05:41

ਰੈਫਰੈਂਡਮ ਲਈ 'ਯੈੱਸ ਵੋਟ' ਦੇ ਪ੍ਰਚਾਰਕਾਂ 'ਚ ਭਾਰੀ ਉਤਸ਼ਾਹ ਪਰ 'ਨੋ ਕੈਂਪ' ਵਾਲਿਆਂ ਨੂੰ ਜਿੱਤ ਦਾ ਭਰੋਸਾ

9/19/2023
ਪਾਰਲੀਮੈਂਟ ਵਿੱਚ ਸਵਦੇਸ਼ੀ ਅਵਾਜ਼ ਲਈ ਦੇਸ਼ ਭਰ 'ਚ ਹੋਈਆਂ ਰੈਲੀਆਂ ਰਾਹੀਂ ਹਜ਼ਾਰਾਂ ਲੋਕਾਂ ਦੇ ਸਮਰਥਨ ਤੋਂ ਬਾਅਦ 'ਹਾਂ ਮੁਹਿੰਮ' ਨੂੰ ਭਰੋਸਾ ਹੈ ਕਿ ਕੈਂਪੇਨ ਤੇਜ਼ੀ ਨਾਲ ਵੱਧ ਰਿਹਾ ਹੈ। ਪਰ 'ਨੋ ਕੈਂਪ' ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕ 14 ਅਕਤੂਬਰ ਦੇ ਜਨਮਤ ਸੰਗ੍ਰਹਿ ਵਿੱਚ ਪ੍ਰਸਤਾਵ ਨੂੰ ਰੱਦ ਕਰਨ ਲਈ ਤੱਤਪਰ ਹਨ। ਹੋਰ ਵੇਰਵੇ ਲਈ ਸੁਣੋ ਇਹ ਖਾਸ ਪੌਡਕਾਸਟ...

Duration:00:06:53