SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਦਸੰਬਰ, 2023

12/8/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:37

ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸੰਗੀਤ ਨੂੰ ਸਮਰਪਿਤ ਕਰਨ ਵਾਲ਼ੇ ਦਇਆ ਸਿੰਘ

12/7/2023
ਮੈਲਬੌਰਨ ਦੇ ਵਸਨੀਕ ਸਰਦਾਰ ਦਇਆ ਸਿੰਘ (75 ਸਾਲ) ਗੁਰਮਤਿ ਸੰਗੀਤ ਦੇ ਪੁਰਾਤਨ ਅਤੇ ਆਧੁਨਿਕ ਸਾਜਾਂ ਦੇ ਸੁਮੇਲ ਨਾਲ ਸ਼ਬਦ ਗਾਇਨ ਕਰਦੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਸਰਾਭਾ’ ਵਿੱਚ ਵੀ ਸ਼ਬਦ ਗਾਇਨ ਕੀਤਾ ਹੈ, ਜੋ 19ਵੀਂ ਸਦੀ ਦੀ ਕੀਰਤਨ ਗਾਇਨ ਸ਼ੈਲੀ ਦਾ ਅਹਿਸਾਸ ਕਰਵਾਉਂਦਾ ਹੈ। ਮਲੇਸ਼ੀਆ ਵਿੱਚ ਜੰਮੇ-ਪਲ਼ੇ ਅਤੇ ਪਿਛਲੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਵਸੇ ਦਇਆ ਸਿੰਘ ਨੇ ਐੱਸਬੀਐੱਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਰਮਤਿ ਸੰਗੀਤ ਵਿਰਾਸਤ ਵਿੱਚ ਮਿਲਿਆ ਹੈ। ਪੂਰੀ ਇੰਟਰਵਿਊ ਸੁਣਨ ਲਈ ਆਡੀਓ ਬਟਨ ਉੱਤੇ ਕਲਿਕ ਕਰੋ…

Duration:00:23:47

'ਜੇ ਆਂਢ-ਗੁਆਂਢ ਸਾਵਧਾਨ ਹੋਵੇ ਤਾਂ ਚੋਰੀ ਅਤੇ ਹੋਰ ਅਪਰਾਧ ਕੁਝ ਹੱਦ ਤੱਕ ਰੋਕੇ ਜਾ ਸਕਦੇ ਹਨ'

12/7/2023
ਨੇਬਰਹੁੱਡ ਵਾਚ ਵਿਕਟੋਰੀਆ ਇੱਕ ਰਜਿਸਟਰਡ ਚੈਰਿਟੀ ਸੰਸਥਾ ਹੈ ਜੋ ਅਪਰਾਧ ਰੋਕਥਾਮ ਲਈ ਭਾਈਚਾਰੇ ਅਤੇ ਪੁਲਿਸ ਨਾਲ ਮਿਲ਼ਕੇ ਕੰਮ ਕਰਦੀ ਹੈ। ਅਰਸ਼ ਸਿੰਘ ਜੋ ਨੇਬਰਹੁੱਡ ਵਾਚ ਦੇ ਕਮਿਊਨਿਟੀ ਐਂਗੇਜਮੈਂਟ ਅਫਸਰ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਉਦੇਸ਼ ਚੋਰੀ ਅਤੇ ਹੋਰ ਅਪਰਾਧਾਂ ਨੂੰ ਰੋਕਣਾ ਤੇ ਵਿਕਟੋਰੀਆ ਪੁਲਿਸ ਦੀਆਂ ਅਪਰਾਧ ਰੋਕਥਾਮ ਗਤੀਵਿਧੀਆਂ ਦਾ ਸਮਰਥਨ ਕਰਨਾ ਹੈ।

Duration:00:18:10

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਦਸੰਬਰ, 2023

12/7/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:17

ਸੰਗੀਤ ਜਗਤ ਵਿੱਚ ਆਪਣੀ ਹੋਂਦ-ਹਸਤੀ ਅਤੇ ਸਥਾਪਤੀ 'ਤੇ ਮੋਹਰ ਲਾ ਰਿਹਾ ਹੈ ਨੌਜਵਾਨ ਗਾਇਕ ਸਾਰਥੀ ਕੇ

12/6/2023
ਸਾਰਥੀ ਕੇ ਇੱਕ ਪ੍ਰਤਿਭਾਸ਼ਾਲੀ ਨੌਜਵਾਨ ਗਾਇਕ ਹੈ। ਉਸਦੀ ਗਾਇਕੀ ਵਿਚਲਾ ਸੁਰੀਲਾਪਣ ਉਸਦੇ ਰੋਜ਼ਾਨਾ ਕੀਤੇ ਘੰਟਿਆਂ-ਬੱਧੀ ਰਿਆਜ਼ ਦੀ ਦੱਸ ਪਾਉਂਦਾ ਹੈ। ਸਾਰਥੀ ਨੂੰ ਕਈ ਨਾਮਵਰ ਪੰਜਾਬੀ ਗਾਇਕਾਂ ਦੀ ਆਵਾਜ਼ ਵਿੱਚ ਗੀਤ ਸੁਣਾਉਣ ਲਈ ਵੀ ਜਾਣਿਆ ਜਾਂਦਾ ਹੈ।

Duration:00:24:56

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਦਸੰਬਰ, 2023

12/6/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:32

ਸਿਡਨੀ ਦੀ ਐਸ਼ਲੀਨ ਖੇਲਾ ਨੇ 11-ਸਾਲਾ ਦੀ ਛੋਟੀ ਉਮਰੇ ਲਿਖੀ ਕਿਤਾਬ ‘17 ਸਟੋਰੀਜ਼’

12/5/2023
11 ਵਰ੍ਹਿਆਂ ਦੀ ਐਸ਼ਲੀਨ ਖੇਲਾ ਨੇ ਬਾਲ ਕਹਾਣੀਆਂ ਦੀ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ ‘17 ਸਟੋਰੀਜ਼’ - ਐੱਸਬੀਐੱਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਐਸ਼ਲੀਨ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ 46 ਸਫਿਆਂ ਦੀ ਇਸ ਕਿਤਾਬ ਤੋਂ ਹੋਣ ਵਾਲੀ ਕਮਾਈ ਨੂੰ ਕੈਂਸਰ ਕੌਂਸਿਲ ਆਸਟ੍ਰੇਲੀਆ, ਦਿ ਸਟਾਰਲਾਈਟ ਚਿਲਡਰਨ ਫਾਊਂਡੇਸ਼ਨ ਅਤੇ ਭਾਰਤ ਵਿਚਲੇ ਲੋੜਵੰਦ ਬੱਚਿਆਂ ਨੂੰ ਦਾਨ ਕੀਤਾ ਜਾਵੇਗਾ। ਐਸ਼ਲੀਨ ਨਾਲ਼ ਇੰਟਰਵਿਊ ਸੁਣਨ ਲਈ ਆਡੀਓ ਬਟਨ ਉੱਤੇ ਕਲਿੱਕ ਕਰੋ....

Duration:00:14:37

ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਜੀਵਨ ਦਾ ਹਿੱਸਾ ਕਿਵੇਂ ਬਣਾਈਏ?

12/5/2023
ਜਿਹੜੇ ਬੱਚੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਜਾਂਦੇ ਹਨ, ਉਹ ਸਕੂਲ ਅਤੇ ਬਾਅਦ ਵਿੱਚ ਜੀਵਨ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਹਨ। ਉਤਪਾਦਕਤਾ ਕਮਿਸ਼ਨ ਦੀ ਇੱਕ ਡਰਾਫਟ ਰਿਪੋਰਟ ਵਿੱਚ ਸਿਫਾਰਸ਼ ਕੀਤੀ ਗਈ ਹੈ ਕਿ ਪੰਜ ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਲਈ 30 ਘੰਟੇ ਤੱਕ ਦੀ ਬਾਲ ਦੇਖਭਾਲ ਉਪਲਬਧ ਹੋਣੀ ਚਾਹੀਦੀ ਹੈ। ਪਰ ਇਹ ਸੈਕਟਰ ਪਹਿਲਾਂ ਹੀ ਲੰਬੇ ਸਮੇਂ ਤੋਂ ਕਰਮਚਾਰੀਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ।

Duration:00:05:54

ਗਠੀਏ ਦੇ ਮਾਹਰਾਂ ਦੀ ਕਮੀ ਦੀ ਨਾਲ ਜੂਝ ਰਿਹੈ ਆਸਟ੍ਰੇਲੀਆ

12/5/2023
ਆਸਟ੍ਰੇਲੀਆ, ਗਠੀਏ ਦੇ ਮਾਹਰ ਡਾਕਟਰਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਜਦਕਿ ਮਰੀਜ਼ ਹਾਲਾਤ ਨਾਲ ਨਜਿੱਠਣ ਅਤੇ ਆਪਣੀ ਜਿੰਦਗੀ ਦਾ ਪੱਧਰ ਉੱਚਾ ਚੁੱਕਣ ਲਈ ਆਸਾਨ ਸਹਾਇਤਾ ਚਾਹੁੰਦੇ ਹਨ। ਆਸਟ੍ਰੇਲੀਅਨ ਰਾਇਮੈਟੋਲੋਜੀ ਐਸੋਸੀਏਸ਼ਨ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਵਿੱਚ 380 ਬਾਲਗ, ਅਤੇ 20 ਬਾਲ ਰੋਗ ਵਿਗਿਆਨੀ ਕੰਮ ਕਰ ਰਹੇ ਹਨ ਹਾਲਾਂਕਿ, ਮੰਗ ਨੂੰ ਪੂਰਾ ਕਰਨ ਲਈ ਦੇਸ਼ ਨੂੰ ਘੱਟੋ-ਘੱਟ 682 ਬਾਲਗ ਅਤੇ 61 ਬਾਲ ਰੋਗ ਵਿਗਿਆਨੀਆਂ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....

Duration:00:09:46

ਪਾਕਿਸਤਾਨ ਡਾਇਰੀ: ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਇਮਰਾਨ ਖ਼ਾਨ ਦੀ ਜਗਾਹ ਨਵੇਂ ਚੇਅਰਮੈਨ ਦਾ ਐਲਾਨ

12/5/2023
ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਵਕੀਲ ਨੂੰ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦਾ ਚੇਅਰਮੈਨ ਚੁਣਿਆ ਗਿਆ ਹੈ ਜਿਸ ਪਿੱਛੋਂ ਉਨ੍ਹਾਂ ਦੀ ਪਾਰਟੀ ਨੂੰ ਫਰਵਰੀ ਵਿੱਚ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਵਿੱਚ ਹਿੱਸਾ ਲੈਣ ਦੀ ਆਗਿਆ ਮਿਲ ਜਾਵੇਗੀ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....

Duration:00:08:20

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 05 ਦਸੰਬਰ, 2023

12/4/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:24

ਰਹਿਣ-ਸਹਿਣ ਦੀਆਂ ਵਧੀਆਂ ਕੀਮਤਾਂ ਦੇ ਚਲਦੇ ਵੱਡੀਆਂ ਸੁੱਪਰਮਾਰਕੀਟਾਂ ਦੀ ਪੜਤਾਲ ਲਈ ਗਠਨ ਕੀਤੀ ਗਈ ਪਾਰਲੀਮੈਂਟ ਕਮੇਟੀ

12/4/2023
ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਦਰਮਿਆਨ ਕੀਮਤਾਂ ਵਧਾਉਣ ਲਈ ਦੋਸ਼ੀ ਮੰਨੇ ਜਾ ਰਹੇ ਸੁਪਰਮਾਰਕੀਟ ਦਿੱਗਜਾਂ ਦੀ ਪਾਰਲੀਮੈਂਟ ਕਮੇਟੀ ਵਲੋਂ ਪੜਤਾਲ ਕੀਤੀ ਜਾ ਸਕਦੀ ਹੈ।

Duration:00:05:22

ਅਜੋਕੇ ਸਮੇਂ ਵਿੱਚ 'ਘੱਟ ਪੜਨ ਅਤੇ ਜਿਆਦਾ ਲਿਖਣ' ਵਾਲੇ ਚਲਣ ਨਾਲ ਕਾਫੀ ਨਿਘਾਰ ਪੈਦਾ ਹੋਇਆ ਹੈ, ਮੰਨਣਾ ਹੈ ਲੇਖਿਕਾ ਹਜ਼ਵੇਰੀ ਭੱਟੀ ਦਾ

12/4/2023
ਪਿਤਾ ਪੁਰਖੀ ਵਿਰਾਸਤ ਨੂੰ ਅੱਗੇ ਤੋਰਨ ਵਾਲੀ ਰੇਡਿਓ ਬਰਾਡਕਾਸਟਰ, ਲੇਖਿਕਾ ਅਤੇ ਕਵਿੱਤਰੀ ਹਜ਼ਵੇਰੀ ਭੱਟੀ ਨੇ ਬੇਅੰਤ ਲਿਖਤਾਂ ਸਮਾਜ ਦੀ ਝੋਲੀ ਵਿੱਚ ਪਾਈਆਂ ਹਨ। ਐਸ ਬੀ ਐਸ ਪੰਜਾਬੀ ਨਾਲ ਕੀਤੀ ਇਸ ਖਾਸ ਗੱਲਬਾਤ ਦੌਰਾਨ ਇਹਨਾਂ ਨੇ ਆਪਣੇ ਇਸ ਸਫਰ ਦੀ ਸਾਂਝ ਦੇ ਨਾਲ ਨਾਲ, ਕਈ ਅਜਿਹੇ ਨੁਕਤੇ ਵੀ ਸਾਂਝੇ ਕੀਤੇ ਹਨ ਜਿਨ੍ਹਾਂ ਨਾਲ ਸਾਹਿਤਕ ਖੇਤਰ ਵਿੱਚ ਮੁੜ ਤੋਂ ਨਿਖਾਰ ਲਿਆਇਆ ਜਾ ਸਕਦਾ ਹੈ।

Duration:00:10:34

ਪੰਜਾਬੀ ਡਾਇਰੀ : ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਵਿੱਚ ਭਾਜਪਾ ਜੇਤੂ

12/4/2023
ਭਾਰਤ ਦੇ ਚਾਰ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਚੋਣ ਨਤੀਜਿਆਂ ਵਿੱਚੋਂ ਭਾਜਪਾ ਨੇ 3 ਸੂਬਿਆਂ ’ਚ ਬਾਜੀ ਮਾਰੀ ਹੈ ਜਦਕਿ ਤੇਲੰਗਾਨਾ ਵਿੱਚ ਕਾਂਗਰਸ ਨੇ ਬਹੁਮਤ ਹਾਸਲ ਕਰ ਕੇ ਬੀਆਰਐੱਸ ਨੂੰ ਸੱਤਾ ’ਚੋਂ ਬਾਹਰ ਕਰ ਦਿੱਤਾ ਹੈ। ਚੋਣ ਨਤੀਜੇ ਸਾਹਮਣੇ ਆਉਣ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਆਪਣੇ ਅਸਤੀਫੇ ਸੂਬਿਆਂ ਦੇ ਰਾਜਪਾਲਾਂ ਨੂੰ ਸੌਂਪ ਦਿੱਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....

Duration:00:08:55

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 04 ਦਿਸੰਬਰ, 2023

12/4/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:00

ਗਾਇਕੀ ਵਿੱਚ ਫ਼ਿਰ ਸਰਗਰਮ ਹੋ ਰਿਹਾ ਹੈ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂ ਹਰਭਜਨ ਸ਼ੇਰਾ

12/1/2023
ਹਰਭਜਨ ਸ਼ੇਰਾ ਦਾ ਨਾਂ ਪੰਜਾਬੀ ਸੰਗੀਤ ਜਗਤ ਦੇ ਕੁਝ ਚੋਣਵੇਂ ਗਾਇਕਾਂ ਵਿੱਚ ਸ਼ੁਮਾਰ ਹੁੰਦਾ ਹੈ। ਹਾਲ ਹੀ ਵਿੱਚ ਆਪਣੀ ਪਹਿਲੀ ਆਸਟ੍ਰੇਲੀਆ ਫੇਰੀ ਦੌਰਾਨ ਉਹ ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵੀ ਆਏ ਜਿੱਥੋਂ ਉਨ੍ਹਾਂ ਆਪਣੇ 1990 ਦੇ ਦਹਾਕੇ ਵਿਚਲੇ ਮਕਬੂਲ ਗੀਤ 'ਸਾਨੂੰ ਦਰਦਾਂ ਦੀ ਦੇਜਾ ਤੂੰ ਦਵਾ, ਬੜੀ ਮੇਹਰਬਾਨੀ ਹੋਵੇਗੀ', 'ਕਹਿੰਦੇ ਨੇ ਨੈਣਾ', 'ਤੂੰ ਸਾਡਾ ਨਹੀਂ ਇਹ ਕਹਿਣ ਦੀ ਆਦਤ' ਆਦਿ ਸਾਂਝੇ ਕੀਤੇ। ਪੂਰੀ ਇੰਟਰਵਿਊ ਸੁਣਨ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ…

Duration:00:14:27

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਦਸੰਬਰ, 2023

11/30/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:04:09

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 30 ਨਵੰਬਰ, 2023

11/30/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:23

ਆਪਣੀ ਸੁਰੀਲੀ ਗਾਇਕੀ ਨਾਲ਼ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲ਼ਾ ਬੌਲੀਵੁੱਡ ਗਾਇਕ ਸੁਰਿੰਦਰ ਖਾਨ

11/29/2023
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਸੁਰਿੰਦਰ ਖਾਨ ਦਾ ਗ਼ਜ਼ਲ ਗਾਇਕੀ ਵਿੱਚ ਇੱਕ ਖਾਸ ਮੁਕਾਮ ਹੈ। ਰਾਮਪੁਰਾ-ਫੂਲ ਦੇ ਪਿਛੋਕੜ ਵਾਲ਼ੇ ਇਸ ਗਾਇਕ ਨੇ ਬੌਲੀਵੁੱਡ ਦੇ ਨਾਲ਼-ਨਾਲ਼ ਵੱਖੋ-ਵੱਖਰੇ ਦੇਸ਼ਾਂ ਦੇ ਸ਼ੋਆਂ ਅਤੇ ਮਹਿਫ਼ਲਾਂ ਦੌਰਾਨ ਵੀ ਆਪਣੀ ਇੱਕ ਵਿਲੱਖਣ ਛਾਪ ਛੱਡੀ ਹੈ। ਐਸ ਬੀ ਐਸ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਈ ਪੰਜਾਬੀ ਲੋਕ ਰੰਗ ਅਤੇ ਬਾਲੀਵੁੱਡ ਦੇ ਗੀਤ ਪੇਸ਼ ਕੀਤੇ। ਪੂਰੀ ਇੰਟਰਵਿਊ ਸੁਣਨ ਲਈ ਆਡੀਓ ਬਟਨ ਉੱਤੇ ਕਲਿਕ ਕਰੋ......

Duration:00:19:21

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਨਵੰਬਰ, 2023

11/29/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:02:44