SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes

ਪੰਜਾਬੀ ਬੋਲੀ, ਸੱਭਿਆਚਾਰ ਤੇ ਲੋਕ-ਰੰਗਾਂ ਨੂੰ ਸਮਰਪਿਤ ਹੈ ਸਿਡਨੀ ਦੀ ਵਸਨੀਕ ਡਾ. ਹਰਦੀਪ ਕੌਰ ਸੰਧੂ

2/21/2024
ਸਿਡਨੀ ਤੋਂ ਬਹੁ-ਪੱਖੀ ਸ਼ਖਸ਼ੀਅਤ ਹਰਦੀਪ ਕੌਰ ਸੰਧੂ ਇੱਕ ਸਮਰੱਥ ਅਧਿਆਪਕਾ, ਲੇਖਿਕਾ ਤੇ ਗੀਤਕਾਰ ਵਜੋਂ ਆਪਣੀ ਹੋਂਦ-ਹਸਤੀ ਸਥਾਪਿਤ ਕਰ ਚੁੱਕੀ ਹੈ। ਹੁਣ ਤੱਕ ਉਹ ਪੰਜਾਬੀ ਦੀਆਂ ਚਾਰ ਕਿਤਾਬਾਂ ਪਾਠਕਾਂ ਦੀ ਝੋਲ਼ੀ ਪਾ ਚੁੱਕੀ ਹੈ ਅਤੇ ਉਸਦੇ ਲਿਖੇ ਕਈ ਗੀਤ ਵੀ ਮਕਬੂਲੀਅਤ ਹਾਸਿਲ ਕਰ ਰਹੇ ਹਨ। ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਉਨ੍ਹਾਂ ਨਾਲ਼ ਕੀਤੀ ਗੱਲਬਾਤ ਸੁਣਨ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ.....

Duration:00:21:31

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਫਰਵਰੀ, 2024

2/20/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:03:02

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਉੱਘੇ ਕਵੀ ਡਾ: ਸੁਰਜੀਤ ਪਾਤਰ ਦਾ ਸੁਨੇਹਾ

2/20/2024
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਅਤੇ ਬਹੁ-ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦੇ ਚਲਦਿਆਂ ਅਸੀਂ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਲੇਖਕ ਅਤੇ ਕਵੀ ਡਾ: ਸੁਰਜੀਤ ਪਾਤਰ ਨਾਲ ਗੱਲਬਾਤ ਕੀਤੀ ਹੈ।

Duration:00:31:45

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਫਰਵਰੀ, 2024

2/20/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:59

ਕੇਂਦਰ ਤੇ ਕਿਸਾਨਾਂ ਵਿਚਕਾਰ ਚੌਥੀ ਮੀਟਿੰਗ ਵੀ ਰਹੀ ਬੇਸਿੱਟਾ, 21 ਨੂੰ ਦਿੱਲੀ ਕੂਚ ਦਾ ਐਲਾਨ

2/19/2024
ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱੱਤੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਦੂਜੇ ਹਫਤੇ ਵਿੱਚ ਦਾਖਲ ਹੋ ਚੁੱਕਾ ਹੈ। ਇਸੇ ਦਰਮਿਆਨ ਐਤਵਾਰ ਦੇਰ ਰਾਤ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਚੌਥੇ ਗੇੜ ਦੀ ਬੈੈਠਕ ਵੀ ਹੋਈ ਹੈ ਜੋ ਬੇਸਿੱਟਾ ਰਹੀ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ 5 ਫਸਲਾਂ ’ਤੇ ਐੱਮਐੱਸਪੀ ਦੀ ਪੇਸ਼ਕਸ਼ ਕਰ ਰਹੀ ਹੈ ਜਦਕਿ ਕਿਸਾਨ 23 ਫਸਲਾਂ ’ਤੇ ਐੱਮਐੱਸਪੀ ਮੰਗ ਰਹੇ ਹਨ। ਓਧਰ ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ 20 ਤੋਂ 22 ਫਰਵਰੀ ਤੱਕ 3 ਦਿਨ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਬਾਹਰ ਪੱਕੇ ਮੋਰਚੇ ਲਗਾਏ ਜਾਣਗੇ ਅਤੇ ਸੂਬੇ ਦੇ ਸਾਰੇ ਟੋਲ ਪਲਾਜੇ ਵੀ ਪਰਚੀ ਮੁਕਤ ਕੀਤੇ ਜਾਣਗੇ। ਕਿਸਾਨਾਂ ਵਲੋਂ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਪੰਜਾਬ ਦੀਆਂ ਖਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ...

Duration:00:09:20

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਫਰਵਰੀ, 2024

2/19/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:41

'ਪ੍ਰਵਾਸੀ ਲੋਕਾਂ ਨੂੰ ਆਪਣੀ ਮਾਨਸਿਕ ਸਿਹਤ ਵੱਲ ਧਿਆਨ ਦੇਣ ਦੀ ਖ਼ਾਸ ਲੋੜ': ਗੁਰਦੀਪਕ ਸਿੰਘ ਭੰਗੂ

2/19/2024
'ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ' ਦੇ ਇਸ ਹਿੱਸੇ ਵਿੱਚ ਅਸੀਂ ਐਡੀਲੇਡ ਦੇ ਰਹਿਣ ਵਾਲ਼ੇ ਗੁਰਦੀਪਕ ਸਿੰਘ ਭੰਗੂ ਨਾਲ਼ ਗੱਲ ਕੀਤੀ ਜੋ ਸਨ 2005 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ। ਆਪਣੇ ਪਿਤਾ ਦੀ ਮੌਤ ਦੀ ਉਦਾਸੀ ਦੇ ਚਲਦਿਆਂ ਉਹ ਕਾਫੀ ਸਮਾਂ ਮਾਨਸਿਕ ਤਣਾਅ ਤੋਂ ਵੀ ਪੀੜ੍ਹਤ ਰਹੇ। ਪਰ ਇਸਨੂੰ ਪਿੱਛੇ ਛੱਡਦਿਆਂ ਉਨ੍ਹਾਂ 'ਹਾਈਕਿੰਗ' ਅਤੇ ਰੋਜ਼ਾਨਾ ਸੈਰ ਤੇ ਭੱਜਣ ਵੱਲ ਧਿਆਨ ਲਾਇਆ ਜਿਸਦੇ ਚਲਦਿਆਂ ਉਨ੍ਹਾਂ ਨੂੰ ਸਿਹਤਯਾਬ ਰਹਿਣ ਵਿੱਚ ਕਾਫੀ ਮਦਦ ਮਿਲ਼ੀ। ਇਸ ਇੰਟਰਵਿਊ ਦੌਰਾਨ ਉਨ੍ਹਾਂ ਮਾਨਸਿਕ ਤਣਾਅ ਤੋਂ ਨਿਜਾਤ ਲਈ ਮਾਹਿਰਾਨਾ ਸਲਾਹ ਦੀ ਅਹਿਮੀਅਤ ਉੱਤੇ ਵੀ ਜ਼ੋਰ ਦਿੱਤਾ। ਹੋਰ ਵੇਰਵੇ ਲਈ ਕਲਿਕ ਕਰੋ.....

Duration:00:16:11

ਆਸਟ੍ਰੇਲੀਆ ਵਿੱਚ ਇੱਕ ਕਿਸ਼ਤੀ ਰਾਹੀਂ ਲਗਭਗ 40 ਵਿਅਕਤੀਆਂ ਦੇ ਆਉਣ ਪਿੱਛੋਂ ਸਿਆਸਤ ਗਰਮਾਈ

2/18/2024
ਪੱਛਮੀ ਆਸਟ੍ਰੇਲੀਆ ਵਿੱਚ ਇੱਕ ਕਿਸ਼ਤੀ ਰਾਹੀਂ ਲਗਭਗ 40 ਵਿਅਕਤੀਆਂ ਦੇ ਆਉਣ ਤੋਂ ਬਾਅਦ ਸਰਹੱਦੀ ਸੁਰੱਖਿਆ ਦੇ ਮਾਮਲੇ ਉੱਤੇ ਸਿਆਸੀ ਮਾਹੌਲ ਫਿਰ ਗਰਮਾ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਉੱਤੇ ਇਸ ਮਸਲੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਗਾਇਆ ਹੈ। ਹੋਰ ਵੇਰਵੇ ਲਈ ਇਹ ਰਿਪੋਰਟ ਸੁਣੋ.....

Duration:00:05:51

ਪੜ੍ਹਨ ਵਿੱਚ ਸੰਘਰਸ਼ ਕਰ ਰਹੇ ਹਨ ਆਸਟ੍ਰੇਲੀਅਨ ਵਿਦਿਆਰਥੀ, ਗ੍ਰੈਟਨ ਇੰਸਟੀਚਿਊਟ ਦੀ ਰਿਪੋਰਟ

2/18/2024
ਗ੍ਰੈਟਨ ਇੰਸਟੀਚਿਊਟ ਦੀ ਇੱਕ ਰਿਪੋਰਟ ਸਕੂਲਾਂ ਨੂੰ ਉਹਨਾਂ ਸਿਫ਼ਾਰਸ਼ਾਂ 'ਤੇ ਅਮਲ ਕਰਨ ਦੀ ਤਾਕੀਦ ਕਰ ਰਹੀ ਹੈ ਜੋ ਉਨ੍ਹਾਂ ਅਨੁਸਾਰ ਵਿਦਿਆਰਥੀਆਂ ਦੀ ਮਾੜੀ ਕਾਰਗੁਜ਼ਾਰੀ ਵਿੱਚ ਮਦਦ ਕਰ ਸਕਦੀ ਹੈ। ਰਿਪੋਰਟ ਚਿਤਾਵਨੀ ਦਿੰਦੀ ਹੈ ਕਿ ਜਿਹੜੇ ਵਿਦਿਆਰਥੀ ਪੜ੍ਹਨ ਨਾਲ ਸੰਘਰਸ਼ ਕਰਦੇ ਹਨ ਉਨ੍ਹਾਂ ਦੇ ਪਿੱਛੇ ਰਹਿ ਜਾਣ ਦੀ ਸੰਭਾਵਨਾ ਵੱਧ ਹੁੰਦੀ ਹੈ ਜਿਸ ਨਾਲ ਲੰਬੇ ਸਮੇਂ ਵਿੱਚ ਆਸਟ੍ਰੇਲੀਆ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ।

Duration:00:04:19

ਕਿਸਾਨ ਅੰਦੋਲਨ: ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ, ਕਈ ਜ਼ਖਮੀ

2/16/2024
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ “ਦਿੱਲੀ ਚਲੋ” ਅੰਦੋਲਨ ਵਿੱਚ ਸ਼ਾਮਿਲ ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਕਰਮੀਆਂ ਵੱਲੋਂ ਪੰਜਾਬ-ਹਰਿਆਣਾ ਸਰਹੱਦ ਉੱਤੇ ਰੋਕ ਲਿਆ ਗਿਆ ਹੈ ਪਰ ਪ੍ਰਦਰਸ਼ਨਕਾਰੀ ਦਿੱਲੀ ਪਹੁੰਚਣ ਲਈ ਬਜ਼ਿੱਦ ਹਨ। ਹੋਰ ਵੇਰਵੇ ਲਈ ਇਹ ਰਿਪੋਰਟ ਸੁਣੋ...

Duration:00:08:35

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਫਰਵਰੀ, 2024

2/16/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:35

ਪੰਜਾਬੀ ਡਾਇਸਪੋਰਾ: ਵੈਨਕੂਵਰ ਦੇ ਕੈਨੇਡਾ ਪਲੇਸ ਨੂੰ ਕਾਮਾਗਾਟਾਮਾਰੂ ਜਹਾਜ਼ ਦੇ ਸਨਮਾਨ ਵਿੱਚ ਮਿਲਿਆ ਦੂਜਾ ਨਾਮ

2/15/2024
ਵੈਨਕੂਵਰ ਸਿਟੀ ਨੇ ਕਾਮਾਗਾਟ ਮਾਰੂ ਘਟਨਾਕ੍ਰਮ ਦੇ ਸਨਮਾਨ ਵਿੱਚ ਸ਼ਹਿਰ ਦੇ ਵਾਟਰਫਰੰਟ 'ਤੇ ਇੱਕ ਪ੍ਰਮੁੱਖ ਸੜਕ ਨੂੰ ਦੂਜਾ ਨਾਮ ਦਿੱਤਾ ਹੈ। ਕੈਨੇਡਾ ਪਲੇਸ, ਉਹ ਗਲੀ ਜਿੱਥੇ ਕਰੂਜ਼ ਅਤੇ ਫੈਰੀ ਟਰਮੀਨਲ ਅਤੇ ਵੈਨਕੂਵਰ ਕਨਵੈਨਸ਼ਨ ਸੈਂਟਰ ਦੋਵੇਂ ਸਥਿਤ ਹਨ, ਦਾ ਹੁਣ ਦੂਜਾ ਨਾਮ ਕਾਮਾਗਾਟਾ ਮਾਰੂ ਪਲੇਸ ਹੋਵੇਗਾ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...

Duration:00:08:26

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਫਰਵਰੀ, 2024

2/15/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:22

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਫਰਵਰੀ, 2024

2/14/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:02:56

ਮੈਡੀਕੇਅਰ ਦੀਆਂ ਮਹਿੰਗੀਆਂ ਫੀਸਾਂ ਕਾਰਨ ਡਾਕਟਰਾਂ ਤੋਂ ਦੂਰ ਹੋ ਰਹੇ ਹਨ ਮਰੀਜ਼

2/14/2024
ਆਸਟ੍ਰੇਲੀਆ ਦੀ ਹੈਲਥਕੇਅਰ ਸਕੀਮ ਮੈਡੀਕੇਅਰ, ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ ਪਰ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਮਹਿੰਗੀਆਂ ਫੀਸਾਂ ਦੇ ਚਲਦਿਆਂ ਡਾਕਟਰ ਨਾਲ ਮੁਲਾਕਾਤ ਦਾ ਸਮਾਂ ਲੈਣ ਵਿੱਚ ਦੇਰੀ ਕਰਨ ਵਾਲੇ ਜਾਂ ਫਿਰ ਸਮਾਂ ਲੈਕੇ ਹਾਜ਼ਰ ਨਾ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਕੇ ਦੁੱਗਣੀ ਹੋ ਗਈ ਹੈ। ਅੰਕੜੇ ਦੱਸਦੇ ਹਨ ਕਿ ਲੰਘੇ 12 ਮਹੀਨਿਆਂ ਵਿੱਚ ਅਜਿਹੇ ਲੋਕਾਂ ਦੀ ਸੰਖਿਆ 3.5% ਤੋਂ ਵੱਧ ਕੇ 7% ’ਤੇ ਪੁੱਜ ਗਈ ਹੈ। ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ...

Duration:00:06:10

ਪੰਜਾਬੀ ਡਾਇਰੀ: ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ 'ਇੰਡੀਆ ਗਠਜੋੜ' ਨੂੰ ਦਿੱਤਾ ਝਟਕਾ

2/13/2024
ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ 1 ਸੀਟ ਉੁੱਤੇ ਆਪਣੇ ਦਮ ’ਤੇ ਮੈਦਾਨ ਵਿੱਚ ਉਤਰੇਗੀ। ਦੋਵੇਂ ਆਗੂ ਖੰਨਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ‘ਆਪ’ ਵਲੋਂ ਕੀਤੇ ਇਸ ਐਲਾਨ ਨੇ ਇੰਡੀਆ ਗਠਜੋੜ ਨੂੰ ਤਕੜਾ ਝਟਕਾ ਦਿੱਤਾ ਹੈ। ਇਹ ਖਬਰ ਤੇ ਪੰਜਾਬ ਦੀਆਂ ਹੋਰ ਖਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ....

Duration:00:09:12

ਕਬੱਡੀ, ਹਾਕੀ ਅਤੇ ਕੁਸ਼ਤੀਆਂ ਦੇ ਦੌਰ ਵਿੱਚ ਆਪਣੇ ਪੰਜ ਭਰਾਵਾਂ ਨਾਲ ਭਾਰਤ ਲਈ ਬਾਸਕਟਬਾਲ ਖੇਡਣ ਵਾਲੇ ਕੁਲਦੀਪ ਚੀਮਾ

2/13/2024
ਜ਼ਿਲ੍ਹਾ ਕਪੂਰਥਲਾ ਦੇ ਛੋਟੇ ਜਿਹੇ ਪਿੰਡ ਦਬੂਲੀਆਂ ਦੇ ਜੰਮ-ਪਲ ਚੀਮਾ ਭਰਾਵਾਂ ਨੇ ਆਪਣੇ ਸ਼ਾਨਦਾਰ ਖੇਡ ਸਦਕਾ ਨਾ ਸਿਰਫ ਆਪਣੇ ਇਲਾਕੇ ਦਾ ਨਾਂ ਚਮਕਾਇਆ ਬਲਕਿ ਕੌਮਾਂਤਰੀ ਪੱਧਰ ’ਤੇ ਬਾਸਕਟਬਾਲ ਮੁਕਾਬਲਿਆਂ ਵਿੱਚ ਭਾਰਤ ਦੀ ਝੋਲੀ ਅਨੇਕਾਂ ਮੈਡਲ ਵੀ ਪੁਆਏ। ਭਾਰਤੀ ਟੀਮ ਦੇ ਟੌਪ 16 ਖਿਡਾਰੀਆਂ ਵਿੱਚ ਸ਼ਾਮਲ ਚੀਮਾ ਭਰਾਵਾਂ ਬਲਕਾਰ ਸਿੰਘ ਚੀਮਾ, ਕੁਲਦੀਪ ਸਿੰਘ ਚੀਮਾ ਅਤੇ ਸੱਜਣ ਸਿੰਘ ਚੀਮਾ ਦੀ ਤਿੱਕੜੀ ਆਪਣੀ ਖੇਡ ਸਦਕਾ ਖੂਬ ਚਰਚਾ ਵਿੱਚ ਰਹੀ ਹੈ।

Duration:00:33:01

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਫਰਵਰੀ, 2024

2/13/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:03

World Radio Day 2024: Celebrating the journey from Radio to Digital - ਵਿਸ਼ਵ ਰੇਡੀਓ ਦਿਵਸ 2024: ਖਬਰਾਂ, ਜਾਣਕਾਰੀ ਤੇ ਮਨੋਰੰਜਨ ਦਾ ਬਦਲਦਾ ਚਿਹਰਾ

2/12/2024
Every year on February 13, World Radio Day celebrates this powerful medium that has stood the test of time for over a century. From radio to the multi-media platform of podcasts, let's explore the journey of this ever-evolving form of audio storytelling, news and entertainment. - ਅੱਜ ਜਿਸ ਤਰ੍ਹਾਂ ਹਰ ਹੱਥ 'ਚ ਮੋਬਾਈਲ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਇੱਕ ਸਮੇਂ ਹਰ ਘਰ 'ਚ ਇੱਕ ਰੇਡੀਓ ਹੁੰਦਾ ਸੀ। ਰੇਡੀਓ ਦੀ ਬਹੁਤੀ ਥਾਂ ਹੁਣ ਡਿਜਿਟਲ ਆਡੀਓ ਨੇ ਲੈ ਲਈ ਹੈ ਅਤੇ ਪਿਛਲੇ ਕੁੱਝ ਸਾਲਾਂ ਵਿੱਚ ਪੌਡਕਾਸਟਾਂ ਜ਼ਰੀਏ ਆਡੀਓ ਸਮਗਰੀ ਤੱਕ ਸਾਡੀ ਪਹੁੰਚ ਵਧੀ ਹੈ। ਖਾਸ ਕਰਕੇ ਪ੍ਰਵਾਸੀਆਂ ਲਈ ਜਾਂ ਘੱਟਗਿਣਤੀ ਸਮੂਹਾਂ ਲਈ ਆਪਸ 'ਚ ਜੁੜਨ ਲਈ ਇਸ ਮਾਧਿਅਮ ਦਾ ਖਾਸ ਰੋਲ ਰਿਹਾ ਹੈ। ਆਓ ਵਿਸ਼ਵ ਰੇਡੀਓ ਦਿਵਸ ਮੌਕੇ ਇਸਦੀ ਪੜਚੋਲ ਕਰੀਏ....

Duration:00:07:03

ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਸਮਾਜਿਕ ਵੱਖਰਤਾ ਤੇ ਇਕੱਲਤਾ

2/12/2024
ਵੱਖ-ਵੱਖ ਖੋਜਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਸਮਾਜਿਕ ਵੱਖਰਤਾ ਅਤੇ ਇਕੱਲਤਾ ਕਈ ਸਿਹਤ ਸਮੱਸਿਆਵਾਂ ਦੇ ਮੂਲ ਕਾਰਨ ਹੋ ਸਕਦੇ ਹਨ। ਨੌਜਵਾਨਾਂ ਦੀ ਵੱਧ ਰਹੀ ਗਿਣਤੀ ਦਾ ਕਹਿਣਾ ਹੈ ਕਿ ਉਹ ਇਕੱਲਤਾ ਮਹਿਸੂਸ ਕਰਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਵੱਡੀ ਉਮਰ ਦੇ ਸਮੂਹਾਂ ਵਿੱਚ ਸਮਾਜਿਕ ਵੱਖਰਤਾ ਡਿਪਰੈਸ਼ਨ, ਡਾਇਬੀਟੀਜ਼, ਚਿੰਤਾ ਜਾਂ ਦਿਮਾਗੀ ਕਮਜ਼ੋਰੀ ਵਰਗੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਬੇਸ਼ੱਕ ਸਮਾਜਿਕ ਵੱਖਰਤਾ ਅਤੇ ਇਕੱਲਤਾ ਇੱਕੋ ਜਿਹੇ ਹਨ ਪਰ ਸਿਹਤ ਮਾਹਰ ਕਹਿੰਦੇ ਨੇ ਇਨ੍ਹਾਂ ਦੋਵਾਂ ਵਿੱਚਕਾਰ ਮਹੱਤਵਪੂਰਨ ਅੰਤਰ ਹਨ। ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ.....

Duration:00:09:54