SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821

Episodes
Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਮਈ, 2024

5/17/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:11

Ask host to enable sharing for playback control

ਰੂਹਦਾਰੀ ਦੇ ਗੀਤਾਂ ਨਾਲ ਕੀਲਣ ਵਾਲੇ ਕੰਵਰ ਗਰੇਵਾਲ ਨਾਲ ਖਾਸ ਮੁਲਾਕਾਤ

5/17/2024
ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਪੰਜਾਬ ਦੇ ਰੂਹਾਨੀ ਗਾਇਕ ਕੰਵਰ ਗਰੇਵਾਲ ਦਾ ਐਸ ਬੀ ਐਸ ਦੇ ਮੈਲਬਰਨ ਸਟੂਡੀਓ ਆਉਣ ਦਾ ਸਬੱਬ ਬਣਿਆ। ਗੀਤਾਂ 'ਚ ਅਸਰ ਰੱਖਣ ਵਾਲੇ ਗਾਇਕ ਵਜੋਂ ਜਾਣੇ ਜਾਂਦੇ ਕੰਵਰ ਗਰੇਵਾਲ ਨੇ ਇਸ ਇੰਟਰਵਿਊ ਰਾਹੀਂ ਜਿੱਥੇ ਆਪਣੀ ਮਕਬੂਲੀਅਤ ਦੇ ਸਫ਼ਰ ਦੀਆਂ ਯਾਦਾਂ ਫਰੋਲੀਆਂ, ਉੱਥੇ ਨਾਲ ਹੀ ਗਾਇਕੀ ਰਾਹੀਂ ਇੱਕ ਚੰਗੀ ਸੇਧ ਦੇਣ ਦੇ ਆਪਣੇ ਅਹਿਸਾਸ ਨੂੰ ਵੀ ਸਾਂਝਾ ਕੀਤਾ।

Duration:00:14:46

Ask host to enable sharing for playback control

ਬਾਲੀਵੁੱਡ ਗੱਪਸ਼ੱਪ:ਬੱਚਿਆਂ ਦੀ ਸਹੀ ਪ੍ਰਵਰਿਸ਼ ਦੇ ਮੁੱਦੇ ਨੂੰ ਦਰਸਾਉਂਦੀ ਹੈ ਪੰਜਾਬੀ ਫਿਲਮ “ਸ਼ਿੰਦਾ ਸ਼ਿੰਦਾ ਨੋ ਪਾਪਾ”

5/16/2024
'ਸ਼ਿੰਦਾ ਸ਼ਿੰਦਾ ਨੋ ਪਾਪਾ' ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਕਿਸਮ ਦੀ ਅਜਿਹੀ ਪਹਿਲੀ ਫਿਲਮ ਹੈ ਜਿਸ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ ਜਾਂ ਪੇਰੈਂਟਿੰਗ ਨੂੰ ਮੁੱਖ ਅਧਾਰ ਬਣਾ ਕੇ ਇਸ ਨੂੰ ਇੱਕ ਸਮੱਸਿਆ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਨਾਲ ਹੀ ਕਈ ਪ੍ਰਕਾਰ ਦੇ ਹੱਲ ਵੀ ਪੇਸ਼ ਕੀਤੇ ਗਏ ਹਨ। ਇਸ ਬਾਰੇ ਅਤੇ ਹੋਰ ਬਹੁਤ ਸਾਰੀਆਂ ਫਿਲਮੀ ਜਗਤ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਸੁਣੋ ਬਾਲੀਵੁੱਡ ਗੱਪਸ਼ੱਪ।

Duration:00:08:06

Ask host to enable sharing for playback control

ਫੈਡਰਲ ਬਜਟ ਦੀਆਂ ਪੇਸ਼ਗੀਆਂ ਤੋਂ ਨਾਖੁਸ਼ ਹਨ ਛੋਟੇ ਕਾਰੋਬਾਰੀ ਮਲਿਕ

5/16/2024
ਛੋਟੇ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਫੈਡਰਲ ਬਜਟ ਦੀਆਂ ਪੇਸ਼ਗੀਆਂ ਤੋਂ ਬਹੁਤੇ ਖੁਸ਼ ਨਹੀਂ ਹਨ। $20,000 ਟੈਕਸ ਬੂਸਟ ਅਤੇ ਊਰਜਾ ਬਿੱਲ ਰਾਹਤ ਦੇ ਐਲਾਨ ਨੇ ਕੁਝ ਰਾਹਤ ਜ਼ਰੂਰ ਦਿੱਤੀ ਹੈ। ਪਰ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਰਹਿਣ-ਸਹਿਣ ਦੇ ਦਬਾਅ ਦੀ ਲਾਗਤ ਵਿੱਚ ਵਾਧੇ ਨਾਲ ਨਜਿੱਠਣ ਲਈ ਹੋਰ ਸਮਰਥਨ ਦੀ ਉਮੀਦ ਕਰ ਰਹੇ ਸਨ।

Duration:00:06:36

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਮਈ, 2024

5/16/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:29

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਮਈ, 2024

5/15/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:04:02

Ask host to enable sharing for playback control

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਸਰਕਾਰ

5/15/2024
ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਨੰਬਰਾਂ 'ਤੇ ਬਹਿਸ ਦੁਬਾਰਾ ਸ਼ੁਰੂ ਹੋ ਗਈ ਹੈ, ਫੈਡਰਲ ਸਰਕਾਰ ਨੇ ਖੁਲਾਸਾ ਕੀਤਾ ਹੈ ਕਿ ਉਹ ਅਜਿਹੇ ਕਾਨੂੰਨਾਂ 'ਤੇ ਵਿਚਾਰ ਕਰ ਰਹੀ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਤੇ ਸੀਮਾ ਨਿਰਧਾਰਤ ਕਰਨਗੇ, ਹਾਊਸਿੰਗ ਸਮੇਤ ਵੱਧ ਰਿਹਾ ਰਹਿਣ-ਸਹਿਣ ਦਾ ਖਰਚ ਫੈਡਰਲ ਸਰਕਾਰ 'ਤੇ ਹੱਲ ਲੱਭਣ ਲਈ ਦਬਾਅ ਪਾ ਰਿਹਾ ਹੈ।

Duration:00:07:42

Ask host to enable sharing for playback control

ਪਾਕਿਸਤਾਨ ਡਾਇਰੀ: ਦੇਸ਼ ਲਈ ਵਿੱਤੀ ਸਾਲ 2024-25 ਦਾ ਬਜਟ 7 ਜੂਨ ਨੂੰ ਕੀਤਾ ਜਾਵੇਗਾ ਪੇਸ਼

5/15/2024
ਪਾਕਿਸਤਾਨ ਦੀ ਫੈਡਰਲ ਸਰਕਾਰ ਅਗਲੇ ਵਿੱਤੀ ਸਾਲ 2024-25 ਲਈ ਆਪਣਾ ਫੈਡਰਲ ਬਜਟ ਤਿਆਰ ਕਰ ਰਹੀ ਹੈ ਜੋ ਕਿ 7 ਜੂਨ ਨੂੰ ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਕੀਤਾ ਜਾਵੇਗਾ। ਕੁਝ ਰਿਪੋਰਟਾਂ ਇਸ਼ਾਰਾ ਕਰਦਿਆਂ ਹਨ ਕਿ ਇਸ ਬਜਟ ਵਿੱਚ ਕੁੱਲ 16,700 ਬਿਲੀਅਨ ਰੁਪਏ ਖਰਚ ਕੀਤੇ ਜਾਣਗੇ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...

Duration:00:09:31

Ask host to enable sharing for playback control

'ਡਾ. ਸੁਰਜੀਤ ਪਾਤਰ ਨੂੰ ਪੜ੍ਹਨਾ ਹੀ ਸੱਚੀ ਸ਼ਰਧਾਂਜਲੀ' : ਪ੍ਰੋ. ਗੁਰਭਜਨ ਗਿੱਲ

5/14/2024
ਪੰਜਾਬੀ ਦੇ ਸਿਰਮੌਰ ਕਵੀ ਅਤੇ ਲੇਖਕ ਪਦਮਸ੍ਰੀ ਡਾ. ਸੁਰਜੀਤ ਪਾਤਰ ਬੇਸ਼ੱਕ ਸਰੀਰਕ ਤੌਰ ’ਤੇ ਇਸ ਫਾਨੀ ਸੰਸਾਰ ਤੋਂ ਚਲੇ ਗਏ ਹਨ ਪਰ ਆਪਣੀਆਂ ਲਿਖਤਾਂ ਸਦਕਾ ਉਹ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਅੰਗ-ਸੰਗ ਰਹਿਣਗੇ। ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਿਛਲੇ ਕਰੀਬ 52 ਵਰ੍ਹਿਆਂ ਤੋਂ ਪਰਿਵਾਰਕ ਨੇੜਤਾ ਰੱਖਣ ਵਾਲੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ ਨੇ ਐਸ ਬੀ ਐਸ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਡਾ. ਪਾਤਰ ਇੱਕ ਅਜਿਹੀ ਖੁਸ਼ਬੂ ਹੈ, ਜਿਸ ਦਾ ਅਹਿਸਾਸ ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਕੀਤਾ ਜਾ ਸਕਦਾ ਹੈ।

Duration:00:27:11

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਮਈ, 2024

5/14/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:05

Ask host to enable sharing for playback control

ਪੰਜਾਬੀ ਡਾਇਰੀ : ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਸ਼ੁਰੂ ਹੋਵੇਗਾ ‘ਪਾਤਰ ਐਵਾਰਡ’

5/13/2024
ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਮਰਹੂਮ ਪੰਜਾਬੀ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੀ ਯਾਦ ’ਚ ‘ਪਾਤਰ ਐਵਾਰਡ’ ਸ਼ੁਰੂ ਕੀਤਾ ਜਾਵੇਗਾ ਜੋ ਕਿ ਹਰ ਵਰ੍ਹੇ ਉਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਭਾਸ਼ਾ ਵਿਭਾਗ ਵਲੋਂ ਇਸ ਐਵਾਰਡ ਦੀ ਅਗਵਾਈ ਕੀਤੀ ਜਾਵੇਗੀ ਜਿਸ ਤਹਿਤ ਇੱਕ ਲੱਖ ਰੁਪਏ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਜਾਵੇਗਾ। ਯਾਦ ਰਹੇ ਕਿ ਡਾ. ਸੁਰਜੀਤ ਪਾਤਰ ਦਾ ਬੀਤੀ 11 ਮਈ ਨੂੰ ਦੇਹਾਂਤ ਹੋ ਗਿਆ ਸੀ। ਸਰਕਾਰੀ ਸਨਮਾਨ ਨਾਲ ਨਿਭਾਈਆਂ ਉਨ੍ਹਾਂ ਦੀਆਂ ਆਖਰੀ ਰਸਮਾਂ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਨਾਮਵਰ ਹਸਤੀਆਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੀਆਂ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....

Duration:00:08:23

Ask host to enable sharing for playback control

ਨਿਉ ਸਾਊਥ ਵੇਲਜ਼ ‘ਚ ਪੰਜਾਬੀ ਸਕੂਲ ਦਾ ਸਿਲੇਬਸ ਬਣਾਉਣ ਵਾਲੇ ਅਜਮੇਰ ਸਿੰਘ ਗਿੱਲ ਦੀ ਸਖਸ਼ੀਅਤ ਬਾਰੇ ਖਾਸ ਗੱਲ੍ਹਾਂ

5/13/2024
ਪੇਸ਼ੇ ਵਜੋਂ ਅਧਿਆਪਕ ਰਹੇ ਅਜਮੇਰ ਸਿੰਘ ਗਿੱਲ ਵੱਲੋਂ ਭਾਈਚਾਰੇ ਅਤੇ ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ 'ਚ ਉਸ ਦਾ ਬਣਦਾ ਮਾਨ ਦਿਵਾਉਣ ਲਈ ਕਈ ਯਤਨ ਕੀਤੇ ਗਏ ਸਨ। ਬੇਸ਼ੱਕ ਹਾਲ ਹੀ ਵਿੱਚ 82 ਸਾਲਾ ਗਿੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਵਲੋਂ ਪਾਏ ਯੋਗਦਾਨ ਲੰਬੇ ਸਮੇਂ ਤੱਕ ਯਾਦ ਰਹਿਣਗੇ। ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਉਹਨਾਂ ਦੇ ਕਰੀਬੀ ਮਿੱਤਰ ਬਾਵਾ ਸਿੰਘ ਜਗਦੇਵ ਦੱਸਦੇ ਹਨ ਕਿ ਉਹ ਆਪਣੇ ਅੰਤਲੇ ਸਮੇਂ ਤੱਕ ਭਾਈਚਾਰੇ ਦੀ ਸੇਵਾ ਲਈ ਤਿਆਰ ਬਰ ਤਿਆਰ ਰਹੇ ਸਨ।

Duration:00:08:53

Ask host to enable sharing for playback control

ਵਿਸ਼ਵ ਪੱਧਰ 'ਤੇ ਐਸਟ੍ਰਾਜ਼ੈਨੇਕਾ ਦੀ ਕੋਵਿਡ ਵੈਕਸੀਨ ਤੇ ਲਗਾਈ ਜਾ ਰਹੀ ਹੈ ਪਾਬੰਦੀ

5/13/2024
ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜ਼ੈਨੇਕਾ ਕਥਿਤ ਤੌਰ 'ਤੇ ਦੁਨੀਆ ਭਰ ਵਿੱਚੋਂ ਆਪਣੀ ਕੋਵਿਡ-19 ਵੈਕਸੀਨ ਨੂੰ ਵਾਪਸ ਲੈ ਰਹੀ ਹੈ। ਵੈਕਸੀਨ ਦੇ ਮਾੜੇ ਪ੍ਰਭਾਵਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆ ਦੀ ਥੈਰੇਪਿਊਟਿਕ ਗੁਡਸ ਅਥਾਰਟੀ ਦੁਆਰਾ ਅਪ੍ਰੈਲ 2023 ਵਿੱਚ ਇਸ ਵੈਕਸੀਨ ਨੂੰ ਬੰਦ ਕਰ ਦਿੱਤਾ ਗਿਆ ਸੀ।

Duration:00:05:32

Ask host to enable sharing for playback control

ਪੰਜਾਬੀ ਡਾਇਸਪੋਰਾ: ਰਾਜ ਸਿੰਘ ਬਧੇਸ਼ਾ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਪਹਿਲੇ ਸਿੱਖ ਜੱਜ ਵਜੋਂ ਨਿਯੁਕਤ

5/13/2024
ਗਵਰਨਰ ਗੇਵਿਨ ਨਿਊਜ਼ੋਮ ਨੇ ਸ਼ੁੱਕਰਵਾਰ ਨੂੰ ਰਾਜ ਸਿੰਘ ਬਧੇਸ਼ਾ ਦੀ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਨਵੇਂ ਜੱਜ ਵਜੋਂ ਨਿਯੁਕਤੀ ਦਾ ਐਲਾਨ ਕੀਤਾ। ਉਹ ਵਰਤਮਾਨ ਵਿੱਚ ਫਰਿਜ਼ਨੋ ਵਿੱਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਹਨ। ਬਧੇਸ਼ਾ ਫਰਿਜ਼ਨੋ ਕਾਉਂਟੀ ਬੈਂਚ ਲਈ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...

Duration:00:09:00

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਮਈ, 2024

5/13/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:59

Ask host to enable sharing for playback control

ਵਿਕਟੋਰੀਆ ਪੁਲਿਸ ਵਲੋਂ ਉਹਨਾਂ ਦੀ ਟੀਮ ਵਿੱਚ ਸ਼ਾਮਲ ਹੋਣ ਲਈ ਸੱਦਾ

5/13/2024
ਵਿਕਟੋਰੀਆ ਪੁਲਿਸ 22000 ਤੋਂ ਵੱਧ ਸਟਾਫ ਨਾਲ 350 ਸਟੇਸ਼ਨਾਂ ਤੋਂ ਸੇਵਾ ਪ੍ਰਦਾਨ ਕਰਨ ਵਾਲੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਵਿਭਿੰਨ ਪਿਛੋਕੜਾਂ ਵਾਲੇ ਭਾਈਚਾਰੇ ਨੂੰ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਸਮੇਂ ਸਭਿਆਚਾਰਕ ਵਖਰੇਵੇਂ ਵਾਲੇ ਲੋਕਾਂ ਨੂੰ ਪੁਲਿਸ ਫੋਰਸ ਦਾ ਭਾਗ ਬਨਣ ਦੀ ਅਪੀਲ ਕੀਤੀ ਜਾ ਰਹੀ ਹੈ।

Duration:00:17:31

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਮਈ, 2024

5/10/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:31

Ask host to enable sharing for playback control

'ਮਿੱਟੀ ਦਾ ਮੋਹ': ਪਾਕਿਸਤਾਨ ਸਥਿੱਤ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਜਦਾ ਕਰਨ ਗਈ ਸੀ ਸਿਡਨੀ ਦੀ ਇਹ ਪੰਜਾਬਣ

5/9/2024
1947 ਵਿੱਚ ਭਾਰਤ ਦੇ ਬਟਵਾਰੇ ਦੌਰਾਨ ਲੱਖਾਂ ਜ਼ਿੰਦਗੀਆਂ ਬੁਰੀ ਤਰਾਂਹ ਪ੍ਰਭਾਵਿਤ ਹੋਈਆਂ ਜਿਨ੍ਹਾਂ ਵਿੱਚ ਸਿਡਨੀ ਦੀ ਵਸਨੀਕ, ਪੰਜਾਬੀ ਅਦਾਕਾਰਾ ਸੁੱਖੀ ਬੱਲ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ। ਉਸਨੂੰ ਪਿਛਲੇ ਦਿਨੀਂ ਪਾਕਿਸਤਾਨ ਸਥਿੱਤ ਆਪਣੇ ਪੁਰਖਿਆਂ ਦੇ ਪਿੰਡ ਜਾਣ ਦਾ ਮੌਕਾ ਮਿਲਿਆ ਜਿਥੋਂ ਉਹ ਸਥਾਨਿਕ ਲੋਕਾਂ ਤੋਂ ਮੋਹ-ਮੁਹੱਬਤ ਦੇ ਕੁਝ ਸੁਖਦ ਅਹਿਸਾਸ ਲੈਕੇ ਪਰਤੀ।

Duration:00:24:04

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਮਈ, 2024

5/9/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:41

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਜੱਟ ਅਤੇ ਜੂਲੀਅਟ-3 ਵਿੱਚ ਨਵਾਂ ਮਸਾਲਾ ਲੈ ਕੇ ਆ ਰਹੇ ਹਨ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ

5/8/2024
ਮਸ਼ਹੂਰ ਪੰਜਾਬੀ ਜੋੜੀ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਵਲੋਂ ਦੋ ਭਾਗਾਂ ਵਿੱਚ ਤਹਿਲਕਾ ਮਚਾ ਚੁੱਕੀਆਂ ਫਿਲਮਾਂ ਜੱਟ ਅਤੇ ਜੂਲੀਅਟ ਦਾ ਹੁਣ ਤੀਜਾ ਭਾਗ ਦਰਸ਼ਕਾਂ ਦੀ ਝੋਲੀ ਵਿੱਚ ਪੈਣ ਲਈ ਤਿਆਰ ਹੈ। ਇਸ ਫਿਲਮ ਵਿੱਚ ਕੀ ਨਵਾਂ ਪੇਸ਼ ਹੋਵੇਗਾ, ਅਤੇ ਫਿਲਮੀ ਦੁਨੀਆ ਦੀਆਂ ਤਾਜ਼ਾ ਖਬਰਾਂ ਬਾਰੇ ਜਾਣੋ ਸਾਡੀ ਹਫਤਾਵਾਰੀ ਬਾਲੀਵੁੱਡ ਦੀ ਖਬਰਸਾਰ ਵਿੱਚ....

Duration:00:08:14