SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਖ਼ਬਰਨਾਮਾ : ਲੋਕਪ੍ਰਿਯਤਾ ਦੇ ਸਰਵੇ ਵਿੱਚ ਵਿਰੋਧੀ ਧਿਰ ਤੋਂ ਪਿਛੜੀ ਫੈਡਰਲ ਸਰਕਾਰ

2/24/2025
ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਵਿਆਜ ਦਰਾਂ ’ਚ ਕੀਤੀ ਕਟੌਤੀ ਦੇ ਬਾਵਜੂਦ ਸਰਕਾਰ ਵਿਰੋਧੀ ਧਿਰ ਤੋਂ ਪਿੱਛੇ ਚਲ ਰਹੀ ਹੈ। ਨਾਈਨ ਨਿਊਜ਼ਪੇਪਰ ਵਿੱਚ ਪ੍ਰਕਾਸ਼ਿਤ ਪੋਲਿੰਗ ਦੇ ਅਨੁਸਾਰ, ਸਰਵੇਖਣ ਵਿੱਚ ਸ਼ਾਮਿਲ ਕਰੀਬ 55% ਆਸਟ੍ਰੇਲੀਅਨ ਲੋਕਾਂ ਦਾ ਕਹਿਣਾ ਹੈ ਕਿ ਉਹ ਦੁਵੱਲੇ ਆਧਾਰ ਉੱਤੇ ਵਿਰੋਧੀ ਧਿਰ ਨੂੰ ਤਰਜੀਹ ਦੇਣਗੇ ਜਦਕਿ ਲੇਬਰ ਪਾਰਟੀ ਦੇ ਹੱਕ ਵਿੱਚ ਸਿਰਫ 45% ਲੋਕ ਨਜ਼ਰ ਆਏ ਹਨ। ਇਹ ਨਤੀਜੇ ਫੈਡਰਲ ਸਰਕਾਰ ਦੇ ਸਮਰਥਨ ਵਿੱਚ ਨਿਰੰਤਰ ਗਿਰਾਵਟ ਨੂੰ ਬਿਆਨ ਕਰ ਰਹੇ ਹਨ ਅਤੇ 10 ਵਿੱਚੋਂ 6 ਲੋਕਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿੱਚ ਕਟੌਤੀ ਨਾਲ ਉਨ੍ਹਾਂ ਦੀ ਵੋਟ ਨੂੰ ਨਹੀਂ ਬਦਲੇਗੀ।

Duration:00:04:28

Ask host to enable sharing for playback control

ਆਪਣੇ ਭਰਾ ਅਨਮੋਲ ਬਾਜਵਾ ਨੂੰ ਗੁਵਾਉਣ ਵਾਲੇ ਅਮਨਦੀਪ ਬਾਜਵਾ ਦੀ ਭਾਈਚਾਰੇ ਨੂੰ ਅਪੀਲ

2/24/2025
21 ਜਨਵਰੀ ਨੂੰ ਮੈਲਬਰਨ ਦੇ ਇੱਕ ਪਲੇਅਗਰਾਊਂਡ ਵਿੱਚ ਪੁਲਿਸ ਨੂੰ ਦੋ ਬੱਚਿਆਂ ਦੇ ਪਿਤਾ 36 ਸਾਲਾ ਅਨਮੋਲ ਬਾਜਵਾ ਦੀ ਲਾਸ਼ ਮਿਲੀ ਸੀ। ਮਾਮਲੇ ਵਿੱਚ ਅਨਮੋਲ ਬਾਜਵਾ ਦੇ ਇੱਕ ਦੋਸਤ ਨੂੰ ਕਥਿਤ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਅਨਮੋਲ ਬਾਜਵਾ ਦੇ ਭਰਾ ਅਮਨਦੀਪ ਬਾਜਵਾ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਦੋਸਤ ਸਾਵਧਾਨੀ ਨਾਲ ਚੁਣੇ।

Duration:00:15:24

Ask host to enable sharing for playback control

ਸਾਹਿਤ ਅਤੇ ਕਲਾ: ਸਾਈਂ ਅਖ਼ਤਰ ਲਾਹੌਰੀ ਦੀ ਕਿਤਾਬ 'ਅੱਲ੍ਹਾ ਮੀਆਂ ਥੱਲੇ ਆ'

2/23/2025
ਕਹਿੰਦੇ ਹਨ ਕਿ ‘ਸਾਈਂ ਅਖ਼ਤਰ ਲਾਹੌਰੀ’ ਦੀ ਨਜ਼ਮ ‘ਅੱਲਾ ਮੀਆਂ ਥੱਲੇ ਆ’ ਨੂੰ ਜਿਸ ਨੇ ਵੀ ਸੁਣਿਆ, ਉਹ ਇਸਦੀ ਤਾਰੀਫ਼ ਕਰਨ ਤੋਂ ਨਹੀਂ ਰਿਹਾ। ਇਸ ਨਜ਼ਮ ਦੇ ਨਾਲ ਨਾਲ, ਇਸ ਕਿਤਾਬ ਅਤੇ ਇਸਦੇ ਕਵੀ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

Duration:00:08:32

Ask host to enable sharing for playback control

ਜਾਣੋ ਕਿੰਨ੍ਹਾਂ ਪਰਿਵਾਰਾਂ ਨੂੰ ਮਿਲਣ ਜਾ ਰਿਹਾ ਹੈ ਮੁਫ਼ਤ ਚਾਈਲਡਕੇਅਰ

2/23/2025
ਸੰਸਦ ਵਿੱਚ ਮੁਫ਼ਤ ਚਾਈਲਡਕੇਅਰ ਨੂੰ ਲੈ ਕੇ ਹਾਲ ਹੀ ਵਿੱਚ ਨਵਾਂ ਬਿੱਲ ਪਾਸ ਕੀਤਾ ਗਿਆ ਹੈ। ਇਸ ਮੁਤਾਬਕ ਦੋ ਹਫਤਿਆਂ 'ਚ 72 ਘੰਟੇ ਮੁਫਤ ਚਾਈਲਡਕੇਅਰ ਦੇ ਮਿਲਿਆ ਕਰਨਗੇ। ਕਿਹੜੇ ਮਾਪੇ ਆਪਣੇ ਬੱਚੇ ਨੂੰ ਹਫ਼ਤੇ ਦੇ ਤਿੰਨ ਦਿਨ ਮੁਫ਼ਤ 'ਚ ਚਾਈਲਕੇਅਰ ਭੇਜ ਸਕਣਗੇ ਇਹ ਜਾਨਣ ਲਈ ਇਹ ਪੋਡਕਾਸਟ ਸੁਣੋ...

Duration:00:03:41

Ask host to enable sharing for playback control

ਨਿਊਜ਼ ਫਟਾਫੱਟ: ਵਿਆਜ ਦਰਾਂ ਵਿੱਚ ਕਟੌਤੀ ਤੋਂ ਕੈਨੇਡਾ ਵਿੱਚ ਹੋਈ ਚੋਰੀ ਲਈ ਪੰਜਾਬ 'ਚ ਛਾਪੇਮਾਰੀ: ਜਾਣੋ ਇਸ ਹਫਤੇ ਦੀਆਂ ਮੁੱਖ ਖਬਰਾਂ

2/21/2025
ਆਸਟ੍ਰੇਲੀਆ ਵਿੱਚ ਚਾਰ ਸਾਲਾਂ ਬਾਅਦ ਲਾਗੂ ਹੋਏ ਰੇਟ ਕੱਟ...ਆਉਣ ਵਾਲੇ ਚੋਣਾਂ ਵਿੱਚ ਪਰਵਾਸ ਬਣ ਰਿਹਾ ਹੈ ਮੁੱਦਾ.... ਇੱਕ ਪਾਸੇ ਭਰਤੀ ਮੂਲ ਦੇ ਆਦਮੀ ਬਣੇ ਅਮਰੀਕਾ ਦੇ 'ਐਫ ਬੀ ਆਈ' ਦੇ ਡਾਇਰੈਕਟਰ, ਦੂਜੇ ਪਾਸੇ ਕੈਨੇਡਾ ਦੀ ਸਭ ਤੋਂ ਵੱਡੀ ਚੋਰੀ ਵਿੱਚ ਪੰਜਾਬੀ ਨੋਜਵਾਨ ਦੇ ਮੋਹਾਲੀ ਸਥਿਤ ਘਰ ਵਿੱਚ ਛਾਪੇਮਾਰੀ...ਜਾਣੋ ਕੀ ਕੁਝ ਹੋਇਆ ਇਸ ਹਫਤੇ, ਪਰ ਸਿਰਫ਼ ਕੁਝ ਹੀ ਮਿੰਟਾ ਵਿੱਚ....

Duration:00:04:52

Ask host to enable sharing for playback control

ਖਬਰਨਾਮਾ: ਸਰਕਾਰ ਨੇ ਪੀਟਰ ਡਟਨ ਵੱਲੋਂ ਵਾਧੂ ਨਾਗਰਿਕਤਾ ਸਮਾਰੋਹਾਂ ਵਾਲੇ ਦੋਸ਼ਾਂ ਨੂੰ ਕੀਤਾ ਰੱਦ

2/20/2025
ਸਰਕਾਰ ਦਾ ਕਹਿਣਾ ਹੈ ਕਿ ਨਾਗਰਿਕਤਾ ਸਮਾਰੋਹਾਂ ਬਾਰੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦੇ ਦਾਅਵੇ ਸਹੀ ਨਹੀਂ ਹਨ । ਪੀਟਰ ਡਟਨ ਨੇ ਗ੍ਰਹਿ ਮੰਤਰੀ ਟੋਨੀ ਬਰਕ 'ਤੇ ਰਾਜਨੀਤਿਕ ਲਾਭ ਲਈ ਵਾਧੂ ਨਾਗਰਿਕਤਾ ਸਮਾਰੋਹ ਕਰਵਾਉਣ ਦਾ ਦੋਸ਼ ਲਗਾਇਆ ਹੈ, ਅਤੇ ਕਿਹਾ ਹੈ ਕਿ ਉਹ ਮੁੱਖ ਚੋਣ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਪ੍ਰਾਪਤ ਕਰਵਾਉਣ ਲਈ ਜੋਰ ਲਗਾ ਰਹੇ ਹਨ, ਤਾਂ ਜੋ ਉਹ ਆਉਣ ਵਾਲੀਆਂ ਸੰਘੀ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਵੋਟ ਪਾ ਸਕਣ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Duration:00:04:56

Ask host to enable sharing for playback control

ਸਾੜੀਆਂ ਤੋਂ ਲੈ ਕੇ ਭਾਂਡਿਆਂ ਤੱਕ: ਆਸਟ੍ਰੇਲੀਆ ਦੀ ਅਜਿਹੀ ਦੁਕਾਨ ਜੋ ਸਭਿਆਚਾਰਕ ਯਾਦਗਾਰਾਂ ਨੂੰ ਮੁੜ ਸੁਰਜੀਤ ਕਰ ਰਹੀ ਹੈ

2/20/2025
ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਕੋਲ ਕੁਝ ਨਾ ਕੁਝ ਅਜਿਹਾ ਜ਼ਰੂਰ ਹੁੰਦਾ ਹੈ ਜੋ ਸਾਡੇ ਘਰਾਂ ਵਿੱਚ ਪਿਆ ਤਾਂ ਜਰੂਰ ਹੈ ਪਰ ਅਸੀਂ ਉਸਦੀ ਵਰਤੋਂ ਨਹੀਂ ਕਰ ਰਹੇ। ਹੁਣ ਆਸਟ੍ਰੇਲੀਆ ਦੀ ਇੱਕ ਦੁਕਾਨ ਵੱਖ-ਵੱਖ ਸਭਿਆਚਾਰਕ ਭਾਈਚਾਰਿਆਂ ਦੀਆਂ ਵਿਲੱਖਣ ਯਾਦਗਾਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਵਾਲੀ ਹੈ। ਇਸ ਰਾਹੀਂ ਲੋੜੀਂਦੇ ਲੋਕਾਂ ਲਈ ਪੈਸਾ ਵੀ ਇਕੱਠਾ ਕੀਤਾ ਜਾਵੇਗਾ। ਦਾਨ ਕੀਤੀਆਂ ਇਨ੍ਹਾਂ ਚੀਜ਼ਾਂ ਵਿੱਚ ਪੰਜਾਬੀ ਸੂਟ, ਸਾੜੀਆਂ ਦੇ ਨਾਲ ਨਾਲ ਰਵਾਇਤੀ ਭਾਂਡੇ, ਗੁੱਡੀਆਂ ਤੇ ਹੋਰ ਵੀ ਬਥੇਰਾ ਕੁਝ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੇਸ਼ਕਾਰੀ........

Duration:00:08:02

Ask host to enable sharing for playback control

ਵਿਦਿਆਰਥੀ ਕਰਜ਼ੇ ਹੇਠ ਦਬੇ ਲੋਕਾਂ ਲਈ ਘਰ ਖਰੀਦੇ ਜਾਣਾ ਆਸਾਨ ਬਣਾਉਣ ਦਾ ਸਰਕਾਰੀ ਵਾਅਦਾ

2/20/2025
ਅਲਬਾਨੀਜ਼ੀ ਸਰਕਾਰ ਵਿਦਿਆਰਥੀ ਕਰਜ਼ਿਆਂ ਦੇ ਭਾਰ ਹੇਠ ਦਬੇ ਹੋਏ ਲੋਕਾਂ ਲਈ ਘਰ ਖਰੀਦੇ ਜਾਣਾ ਆਸਾਨ ਬਣਾਉਣ ਦਾ ਵਾਅਦਾ ਕਰ ਰਹੀ ਹੈ। ਖਜ਼ਾਨਚੀ ਜਿਮ ਚੈਮਰਜ਼ ਨੇ ਵਿੱਤੀ ਰੈਗੂਲੇਟਰਾਂ ਨੂੰ ਬੈਂਕਾਂ ਦੁਆਰਾ ਮੌਰਗੇਜ ਅਰਜ਼ੀਆਂ ਦਾ ਮੁਲਾਂਕਣ ਕਰਨ ਦੇ ਤਰੀਕੇ ਵਿੱਚ ਵਿਦਿਆਰਥੀ ਕਰਜ਼ਿਆਂ ਦੀ ਭੂਮਿਕਾ ਨੂੰ ਬਦਲਣ ਲਈ ਕਿਹਾ ਹੈ। ਸੁਣੋ ਪੂਰੀ ਜਾਣਕਾਰੀ ਇਸ ਪੇਸ਼ਕਾਰੀ ਰਾਹੀਂ.....

Duration:00:05:35

Ask host to enable sharing for playback control

ਆਸਟ੍ਰੇਲੀਆ ਵਿੱਚ ਤੀਜੀ ਪੀੜ੍ਹੀ ਦੀ ਇਹ ਬੱਚੀ ਹਿੰਮਤ ਕੌਰ ਕਿਵੇਂ ਬੋਲ ਰਹੀ ਹੈ ਪੰਜਾਬੀ?

2/20/2025
ਵੈਸਟਰਨ ਸਿਡਨੀ ਨਿਵਾਸੀ ਹਿੰਮਤ ਕੌਰ ਦੇ ਮਾਂ-ਬਾਪ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ ਅਤੇ ਜਦੋਂ ਆਪਣੀ 2 ਸਾਲ ਦੀ ਬੇਟੀ ਨੂੰ ਭਾਸ਼ਾ ਸਿਖਾਉਣ ਦੀ ਗੱਲ ਆਈ ਤਾਂ ਉਨ੍ਹਾਂ ਨੇ ਅੰਗਰੇਜ਼ੀ ਨਾਲੋਂ ਪੰਜਾਬੀ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਜਾਣ-ਬੁੱਝ ਕੇ ਹਿੰਮਤ ਨੂੰ ਅੰਗਰੇਜ਼ੀ ਨਾਲੋਂ ਪੰਜਾਬੀ ਪਹਿਲਾਂ ਸਿਖਾਈ ਤਾਂ ਜੋ ਉਸ ਦਾ ਬਚਪਨ ਤੋਂ ਹੀ ਮਾਂ ਬੋਲੀ, ਸੱਭਿਆਚਾਰ, ਧਰਮ ਅਤੇ ਆਪਣੇ ਬਜ਼ੁਰਗਾਂ ਨਾਲ ਰਿਸ਼ਤਾ ਜੁੜਿਆ ਰਹੇ। ਪੂਰੀ ਗੱਲ ਬਾਤ ਇਸ ਆਡੀਉ ਵਿੱਚ ਸੁਣੋ।

Duration:00:20:57

Ask host to enable sharing for playback control

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ: ਖੇਡਾਂ ਤੇ ਖਿਡਾਰੀਆਂ ਬਾਰੇ ਦਰਜਨਾਂ ਕਿਤਾਬਾਂ ਲਿਖ ਚੁੱਕੇ ਨਵਦੀਪ ਸਿੰਘ ਗਿੱਲ ਨਾਲ ਖਾਸ ਮੁਲਾਕਾਤ

2/20/2025
ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਸਾਹਿਤ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਪੇਸ਼ੇ ਵਜੋਂ ਪੰਜਾਬ ਸਰਕਾਰ ਵਿੱਚ ਲੋਕ ਸੰਪਰਕ ਅਫਸਰ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਨਵਦੀਪ ਸਿੰਘ ਗਿੱਲ ਵਲੋਂ ਹੁਣ ਤੱਕ ਖੇਡ ਸਾਹਿਤ ਦੀ ਝੋਲੀ ਵਿੱਚ 14 ਪੁਸਤਕਾਂ ਪਾਈਆਂ ਜਾ ਚੁੱਕੀਆਂ ਹਨ। ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ ਦਿੱਗਜ ਖਿਡਾਰੀਆਂ ਬਾਰੇ ਨਵਦੀਪ ਗਿੱਲ ਵਲੋਂ ਲਿਖੀ ਪੁਸਤਕ ‘ਪੰਜ ਆਬ ਦੇ ਸ਼ਾਹ ਅਸਵਾਰ’ ਹਾਲ ਹੀ ਵਿੱਚ ਲਾਹੌਰ ਵਿਖੇ ਹੋਈ 34ਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਦੀ ਪੁਸਤਕ ‘ਉੱਡਣਾ ਬਾਜ’ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਸਾਹਿਤਿਕ ਪੁਸਤਕ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਨਵਦੀਪ ਗਿੱਲ ਨੇ ਪੰਜਾਬੀ ਭਾਸ਼ਾ ਅਤੇ ਖੇਡ ਸਾਹਿਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

Duration:00:18:34

Ask host to enable sharing for playback control

ਪੰਜਾਬੀ ਡਾਇਸਪੋਰਾ: ਅਮਰੀਕਾ ਤੋਂ ਬਾਅਦ ਹੁਣ ਇੰਗਲੈਂਡ 'ਚ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਛਾਪੇਮਾਰੀ 'ਚ ਵਾਧਾ

2/20/2025
ਇੰਗਲੈਂਡ ਦੀ ਗ੍ਰਹਿ ਮੰਤਰੀ ਯੇਵੇਟ ਕੂਪਰ ਮੁਤਾਬਕ ਜਨਵਰੀ 2025 ਦੇ ਮਹੀਨੇ ਦੌਰਾਨ 828 ਟਿਕਾਣਿਆਂ 'ਤੇ ਛਾਪੇ ਮਾਰੇ ਗਏ ਹਨ। ਇਹਨਾਂ ਛਾਪਿਆਂ ਦੌਰਾਨ 609 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

Duration:00:08:06

Ask host to enable sharing for playback control

ਪਾਕਿਸਤਾਨ ਡਾਇਰੀ: ਉਪ-ਪ੍ਰਧਾਨ ਮੰਤਰੀ ਨੇ ਫਲਸਤੀਨੀਆਂ ਨੂੰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਕੱਢਣ ਦੇ ਸੁਝਾਵਾਂ ਦਾ ਕੀਤਾ ਵਿਰੋਧ

2/20/2025
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਡਾਰ ਨੇ ਨਿਊਯਾਰਕ ਵਿੱਚ ਰਾਜਦੂਤ ਪੱਧਰ 'ਤੇ ਹੋਏ OIC (Organization of Islamic Cooperation) ਸਮੂਹ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਇਸਾਕ ਡਾਰ ਨੇ ਕਿਹਾ ਕਿ ਗਾਜ਼ਾ ਜੰਗ ਨੇ ਫਿਲੀਸਤਿਨੀ ਲੋਕਾਂ ਲਈ ਵਿਨਾਸ਼ਕਾਰੀ ਨਤੀਜੇ ਪੈਦਾ ਕੀਤੇ ਹਨ। ਡਿਪਟੀ ਪ੍ਰਧਾਨ ਮੰਤਰੀ ਨੇ ਫਿਲੀਸਤਿਨੀਆਂ ਨੂੰ ਉਨ੍ਹਾਂ ਦੇ ਵਤਨ ਤੋਂ ਬਾਹਰ ਕੱਢਣ ਦੇ ਸੁਝਾਵਾਂ ਦ ਕਰੜੇ ਤਰੀਕੇ ਨਾਲ ਵਿਰੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੋ-ਰਾਸ਼ਟਰੀ ਹੱਲ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ OIC ਨੂੰ ਫਿਲੀਸਤੀਨੀਆਂ ਨੂੰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਕੱਢਣ ਦੇ ਸੁਝਾਵਾਂ ਦਾ “ਕਰੜੇ ਤਰੀਕੇ ਨਾਲ ਵਿਰੋਧ” ਕਰਨਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ...

Duration:00:07:37

Ask host to enable sharing for playback control

ਖ਼ਬਰਨਾਮਾ: ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ 'ਚ ਵਾਧਾ

2/20/2025
ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਪਹਿਲਾਂ ਨਾਲੋਂ ਵੱਧ ਗਈ ਹੈ। ਹਾਲਾਂਕਿ ਬੇਰੁਜ਼ਗਾਰੀ ਦੇ ਪੱਧਰ ਵਿੱਚ ਕੋਈ ਬਹੁਤ ਵੱਡਾ ਫਰਕ ਨਹੀਂ ਆਇਆ ਹੈ। ਪੂਰੀ ਖ਼ਬਰ ਲਈ ਉਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ...

Duration:00:02:58

Ask host to enable sharing for playback control

Why are Australians losing millions of dollars to cryptocurrency scams? - SBS Examines: ਆਸਟ੍ਰੇਲੀਆ ਦੇ ਲੋਕ ਕ੍ਰਿਪਟੋਕਰੰਸੀ ਘੁਟਾਲਿਆਂ 'ਚ ਲੱਖਾਂ ਡਾਲਰ ਦਾ ਨੁਕਸਾਨ ਕਿਉਂ ਕਰਵਾ ਰਹੇ ਹਨ?

2/19/2025
Cryptocurrency is often promoted as a lucrative investment, even though experts warn it's high risk. - ਕ੍ਰਿਪਟੋਕਰੰਸੀ ਨੂੰ ਅਕਸਰ ਇੱਕ ਮੁਨਾਫ਼ੇ ਵਾਲੇ ਨਿਵੇਸ਼ ਵਜੋਂ ਦੇਖਿਆ ਜਾਂਦਾ ਹੈ, ਭਾਵੇਂ ਕਿ ਮਾਹਰ ਅਕਸਰ ਚੇਤਾਵਨੀ ਦਿੰਦੇ ਰਹਿੰਦੇ ਹਨ ਕਿ ਇਸ ਵਿੱਚ ਕਾਫੀ ਜੋਖਮ ਹੈ।

Duration:00:07:53

Ask host to enable sharing for playback control

ਕਲਾ ਅਤੇ ਕਹਾਣੀਆਂ: ਪਾਕਿਸਤਾਨ ਦੀ ਮਸ਼ਹੂਰ ਫ਼ਨਕਾਰ ਬੀਬੀ ਰੇਸ਼ਮਾ ਦੀ ਗਾਇਕਾ ਤੋਂ 'ਬੁਲਬੁਲ-ਏ-ਸਿਹਰਾ' ਤੱਕ ਦੀ ਕਹਾਣੀ

2/19/2025
ਪਾਕਿਸਤਾਨ ਦੀ ਮਸ਼ਹੂਰ ਫ਼ਨਕਾਰ ਬੀਬੀ ਰੇਸ਼ਮਾ ਦਾ ਜਨਮ ਭਾਰਤ ਦੇ ਰਾਜਸਥਾਨ ਵਿੱਚ ਇੱਕ ਖਾਨਾਬਦੋਸ਼ ਪਰਿਵਾਰ ਵਿੱਚ ਹੋਇਆ ਸੀ। ਵੰਡ ਵੇਲੇ ਉਨ੍ਹਾਂ ਦਾ ਕਬੀਲਾ ਕਰਾਚੀ ਜਾ ਵੱਸਿਆ ਸੀ ਅਤੇ ਉਨ੍ਹਾਂ ਨੇ ਪਾਕਿਸਤਾਨ ਦੀ ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ਉੱਤੇ ਗਾਣਾ ਸ਼ੁਰੂ ਕਰ ਦਿੱਤਾ ਸੀ। ਅਜੋਕੇ ਸਮੇਂ ਵਿੱਚ ਉਨ੍ਹਾਂ ਦੀ ਗਾਇਕੀ ਭਾਰਤ ਅਤੇ ਪਾਕਿਸਤਾਨ ਵਿੱਚ ਬੜੇ ਫ਼ਖਰ ਨਾਲ ਸੁਣੀ ਜਾਂਦੀ ਹੈ। ਬੀਬੀ ਰੇਸ਼ਮਾਂ ਦੇ ਕੁਝ ਗੀਤ ਜਿਵੇਂ 'ਲਾਲ ਮੇਰੀ ਪੱਤ ਰੱਖਿਓ ਝੂਲੇ ਲਾਲਨ', 'ਦਮਾ ਦਮ ਮਸਤ ਕਲੰਦਰ' ਆਦਿ ਨੂੰ ਦੋਹਾਂ ਦੇਸ਼ਾਂ ਵਿੱਚ ਹੀ ਬੜਾ ਪਿਆਰ ਮਿਲਦਾ ਹੈ। ਉਨ੍ਹਾਂ ਦੀ ਬੁਲੰਦ ਗਾਇਕੀ ਕਾਰਨ ਉਹਨਾਂ ਨੂੰ ਬੁਲਬੁਲ-ਏ-ਸਿਹਰਾ ਦੇ ਖਿਤਾਬ ਨਾਲ ਵੀ ਜਾਣਿਆ ਜਾਂਦਾ ਸੀ। ਸੁਣੋ ਬੀਬੀ ਰੇਸ਼ਮਾ ਦਾ ਸਫ਼ਰ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਇਸ ਖ਼ਾਸ ਪੇਸ਼ਕਾਰੀ ਵਿੱਚ...

Duration:00:06:03

Ask host to enable sharing for playback control

'ਮੈਂ ਕੱਟ ਲੱਗੀ ਹੋਈ ਫਿਲਮ ਦੀ ਹਮਾਇਤ ਨਹੀਂ ਕਰਾਂਗਾ': ਪੰਜਾਬ '95 ਅਦਾਕਾਰ ਦਿਲਜੀਤ ਦੋਸਾਂਝ

2/19/2025
ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਲਾਈਵ ਵਿੱਚ 'ਪੰਜਾਬ '95' ਦੇ ਰਿਲੀਜ਼ ਬਾਰੇ ਸੁਆਲ ਦੇ ਜਵਾਬ ਵਿੱਚ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ 'ਇਹ ਫ਼ਿਲਮ ਜੇਕਰ ਸੰਪੂਰਨ ਰੂਪ ਵਿੱਚ ਬਿਨਾ ਕਿਸੇ ਕੱਟ ਤੋਂ ਰਿਲੀਜ਼ ਹੁੰਦੀ ਹੈ ਤਾਂ ਹੀ ਮੈਂ ਇਸ ਦਾ ਸਮਰਥਨ ਕਰਾਂਗਾ।' ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਪਰ ਇਸ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਭਾਰਤ ਵਿੱਚ ਰਿਲੀਜ਼ ਕਰਨ ਦੀ ਮਨਜ਼ੂਰੀ ਤੋਂ ਪਹਿਲਾਂ 120 ਕੱਟ ਲਗਾਉਣ ਦੀ ਮੰਗ ਕੀਤੀ ਗਈ ਹੈ। ਪੂਰਾ ਵੇਰਵਾ ਇਸ ਆਡੀਉ ਵਿੱਚ ਸੁਣੋ।

Duration:00:07:39

Ask host to enable sharing for playback control

ਖ਼ਬਰਨਾਮਾ: ਦੇਸ਼ ਵਿੱਚ ਮੁਸਲਮਾਨ ਲੋਕਾਂ ਉਪਰ ਹੋਣ ਵਾਲੇ ਹਮਲਿਆਂ ਦੀ ਗਿਣਤੀ ਪਹਿਲਾਂ ਨਾਲੋਂ 5 ਤੋਂ 6 ਗੁਣਾ ਵੱਧ ਗਈ ਹੈ

2/19/2025
ਆਸਟ੍ਰੇਲੀਅਨ ਇਸਲਾਮੋਫੋਬੀਆ ਰਜਿਸਟਰ ਮੁਤਾਬਿਕ, ਸਾਲ 2023 ਦੇ ਅਕਤੂਬਰ ਵਿੱਚ ਹਮਾਸ ਵਲੋਂ ਇਜ਼ਰਾਇਲ ਉੱਤੇ ਹਮਲੇ ਤੋਂ ਬਾਅਦ, ਮੁਸਲਮਾਨ ਲੋਕਾਂ ਉੱਤੇ ਹੋ ਰਹੇ ਹਮਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਹੈ। ਰਜਿਸਟਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 7 ਅਕਤੂਬਰ ਤੋਂ ਪਹਿਲਾ ਹੋਣ ਵਾਲੀਆਂ ਘਟਨਾਵਾਂ ਦੇ ਮੁਕਾਬਲੇ ਹੁਣ ਇਹ ਹਮਲੇ 5 ਤੋਂ 6 ਗੁਣਾ ਵੱਧ ਹੋ ਗਏ ਹਨ।

Duration:00:03:21

Ask host to enable sharing for playback control

ਉਮੀਦ ਮੁਤਾਬਿਕ, ਵਿਆਜ ਦਰਾਂ ਵਿੱਚ ਹੋਈ ਕਟੌਤੀ, ਹੁਣ ਅੱਗੇ ਕੀ?

2/18/2025
ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦਾ ਵਿਆਜ ਦਰ ਨੂੰ 4.35 ਫੀਸਦੀ ਤੋਂ 4.1 ਫੀਸਦੀ ਤੱਕ ਘਟਾਉਣ ਦਾ ਫੈਸਲਾ ਆਇਆ ਹੈ ਜਿਸਦੀ ਵਿਆਪਕ ਤੌਰ 'ਤੇ ਉਮੀਦ ਕੀਤੀ ਜਾ ਰਹੀ ਸੀ। 2020 ਤੋਂ ਬਾਅਦ ਇਹ ਪਹਿਲੀ ਕਟੌਤੀ ਹੈ। ਇਸਦਾ ਮਤਲਬ ਹੈ ਕਿ ਔਸਤਨ ਜਿਨ੍ਹਾਂ ਕੋਲ $600,000 ਦਾ ਕਰਜ਼ਾ ਹੈ, ਉਨ੍ਹਾਂ ਦੀ ਘੱਟੋ-ਘੱਟ ਮਹੀਨਾਵਾਰ ਭੁਗਤਾਨ ਰਾਸ਼ੀ ਵਿੱਚ ਲਗਭਗ $92 ਦੀ ਕਟੌਤੀ ਹੋਏਗੀ। ਪਰ ਇਸਦੇ ਨਾਲ ਇੱਕ ਚੇਤਾਵਨੀ ਵੀ ਹੈ ਕਿ ਆਰਥਿਕ ਸਥਿਤੀਆਂ ਅਸਥਿਰ ਰਹਿਣਗੀਆਂ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

Duration:00:06:22

Ask host to enable sharing for playback control

ਪੰਜਾਬੀ ਡਾਇਰੀ: ਅੰਮ੍ਰਿਤਸਰ ਦੇ ਹਵਾਈ ਅੱਡੇ ਤੇ 112 ਹੋਰ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਕੇ ਉਤਰਿਆ ਅਮਰੀਕੀ ਫੌਜ ਦਾ ਤੀਸਰਾ ਜਹਾਜ਼

2/18/2025
ਅਮਰੀਕਾ ਤੋਂ 31 ਪੰਜਾਬੀਆਂ ਸਮੇਤ 112 ਹੋਰ ਭਾਰਤੀ ਡਿਪੋਰਟ ਕੀਤੇ ਗਏ ਹਨ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਪੱਕਾ ਧਰਨਾ 5 ਮਾਰਚ ਤੋਂ। ਇਹ, ਅਤੇ ਪੰਜਾਬ ਨਾਲ ਜੁੜੀਆਂ ਕੁਝ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Duration:00:09:27

Ask host to enable sharing for playback control

ਅਡਾਨੀ ਦੀ ਕਾਰਮਾਈਕਲ ਕੋਲਾ ਖਾਣ ਵਿੱਚ ਕੰਮ ਕਰਨ ਦੀਆਂ ਸਥਿਤੀਆਂ ਅਸੁਰੱਖਿਅਤ, ਕਰਮਚਾਰੀਆਂ ਵੱਲੋਂ ਖੁਲਾਸਾ

2/18/2025
ਆਸਟ੍ਰੇਲੀਆ ਵਿਚ ਅਡਾਨੀ ਦੀ ਕਾਰਮਾਈਕਲ ਮਾਈਨ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਉੱਥੇ ਕੰਮ ਦੀ ਸਥਿਤੀ ਦੇ ਸਬੰਧ ਵਿੱਚ ਕਈ ਖੁਲਾਸੇ ਕੀਤੇ ਹਨ। ਉਹਨਾਂ ਦੱਸਿਆ ਕਿ ਜੇਕਰ ਖਾਣ ਵਿੱਚ ਅਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਬਦਲਾਅ ਨਹੀਂ ਕੀਤੇ ਜਾਂਦੇ ਤਾਂ ਮੌਤ ਯਕੀਨੀ ਹੈ। ਦੂਜੇ ਪਾਸੇ ਅਡਾਨੀ ਸਮੂਹ ਦੀ ਆਸਟ੍ਰੇਲੀਆ-ਅਧਾਰਤ ਸਹਾਇਕ ਕੰਪਨੀ ਬ੍ਰਾਵਸ ਮਾਈਨਿੰਗ ਐਂਡ ਰਿਸੋਰਸਿਜ਼, ਜੋ ਕਿ ਕਾਰਮਾਈਕਲ ਦੀ ਮਾਲਕ ਹੈ, ਨੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਹਾਸਿਲ ਕਰੋ।

Duration:00:06:58