SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਨਵੰਬਰ, 2024

11/21/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:03:42

Ask host to enable sharing for playback control

ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਝੀਲ ਦਾ ਨਾਮ ਰੱਖਣ 'ਤੇ ਛਿੜੀ ਬਹਿਸ: ਹੱਕ ਅਤੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਦਿੱਤੀਆਂ ਪਟੀਸ਼ਨਾਂ

11/21/2024
ਵਿਕਟੋਰੀਆ ਸਰਕਾਰ ਵੱਲੋਂ ਮੈਲਬਰਨ ਦੇ ਸਾਊਥ-ਈਸਟ 'ਚ ਪੈਂਦੇ ਬੈਰਿਕ ਸਪ੍ਰਿੰਗਜ਼ ਸਥਿੱਤ ਇੱਕ ਝੀਲ ਦਾ ਨਾਂ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖੇ ਜਾਣ ਤੇ ਉਸ ਇਲਾਕੇ ਦੇ ਵਸਨੀਕਾਂ ਨੇ ਇਸਦੇ ਵਿਰੋਧ ਤਹਿਤ ਇੱਕ ਆਨਲਾਈਨ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਇਹ ਨਾਮ ਭਾਈਚਾਰਕ ਸਲਾਹ-ਮਸ਼ਵਰੇ ਤੋਂ ਬਿਨਾਂ ਰੱਖਿਆ ਗਿਆ ਹੈ। ਦੂਜੇ ਪਾਸੇ, ਆਸਟ੍ਰੇਲੀਅਨ ਬਹੁ-ਸੱਭਿਆਚਾਰਕ ਭਾਈਚਾਰਿਆਂ ਦਾ ਦਾਅਵਾ ਹੈ ਕਿ ਨਵੇਂ ਨਾਂ ਨੂੰ ਲੈ ਕੇ ਗਲਤਫਹਿਮੀ ਵੱਧ ਰਹੀ ਹਨ ਅਤੇ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਪੂਰਾ ਮਾਮਲਾ ਜਾਨਣ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੜਚੋਲ ਸੁਣੋ.....

Duration:00:13:28

Ask host to enable sharing for playback control

ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਇਲਜ਼ਾਮ

11/21/2024
62 ਸਾਲਾ ਅਰਬਪਤੀ ਗੌਤਮ ਅਡਾਨੀ ਅਤੇ ਦੋ ਹੋਰ ਐਗਜ਼ੈਕਟਿਵਾਂ 'ਤੇ ਯੂ.ਐੱਸ. ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗੇ ਹਨ। ਦੋਸ਼ਾਂ ਮੁਤਾਬਕ ਅਡਾਨੀ ਅਤੇ ਸੱਤ ਹੋਰ ਪੱਖਾਂ ਨੇ ਕਥਿੱਤ ਤੌਰ 'ਤੇ ਸੂਰਜੀ ਊਰਜਾ ਸਪਲਾਈ ਦੇ ਇਕਰਾਰਨਾਮੇ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ 400 ਮਿਲੀਅਨ ਡਾਲਰ ਰਿਸ਼ਵਤ ਦਿੱਤੀ ਸੀ। ਅੱਜ ਦੀਆਂ ਹੋਰ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:17

Ask host to enable sharing for playback control

ਆਸਟ੍ਰੇਲੀਆਈ ਫਿਲਮ ਨਿਰਮਾਤਾ ਫਿਲਿਪ ਨੋਇਸ ਨੂੰ ਭਾਰਤ ਵਿੱਚ ਦਿੱਤਾ ਜਾਏਗਾ 'ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ'

11/21/2024
ਭਾਰਤ ਦੇ ਗੋਆ ਵਿੱਚ 20-28 ਨਵੰਬਰ, 2024 ਤੱਕ ਹੋਣ ਵਾਲੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦੇ 55ਵੇਂ ਐਡੀਸ਼ਨ ਲਈ ਆਸਟ੍ਰੇਲੀਆ ਨੂੰ 'ਫ਼ੋਕੱਸ ਕੰਟਰੀ' ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਐਲਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਸਹਿ-ਨਿਰਮਾਣ ਸੰਧੀ ਦੀ ਹਾਲ ਹੀ ਵਿੱਚ ਹੋਈ ਪ੍ਰਵਾਨਗੀ ਤੋਂ ਬਾਅਦ ਕੀਤਾ ਗਿਆ ਹੈ। ਇਸ ਸਾਲ ਦੇ ਫੈਸਟੀਵਲ ਵਿੱਚ, ਸੱਤ ਆਸਟ੍ਰੇਲੀਅਨ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ, ਜਿਸ ਵਿੱਚ ਦਸਤਾਵੇਜ਼ੀ ਫਿਲਮਾਂ, ਥ੍ਰਿਲਰਸ, ਆਲੋਚਨਾਤਮਕ ਫਿਲਮਾਂ ਅਤੇ ਕਾਮੇਡੀ ਫ਼ਿਲਮਾਂ ਸ਼ਾਮਲ ਹਨ।

Duration:00:08:55

Ask host to enable sharing for playback control

ਘਰ ਤੋਂ ਕੰਮ ਕਰਨ ਦੇ ਘੱਟਦੇ ਅਧਿਕਾਰ ਪ੍ਰਵਾਸੀ ਔਰਤਾਂ ਤੋਂ ਕੰਮ ਕਰਨ ਦੇ ਮੌਕੇ ਖੋਹ ਸਕਦੇ ਹਨ

11/20/2024
ਆਸਟ੍ਰੇਲੀਆ ਵਿੱਚ ਕੰਪਨੀਆਂ 'ਵਰਕ ਫਰੌਮ ਹੋਮ' ਦੇ ਅਧਿਕਾਰ ਘਟਾ ਕੇ ਦਫਤਰ ਤੋਂ ਕੰਮ 'ਤੇ ਵਾਪਸ ਜਾਣ ਬਾਰੇ ਵਿਚਾਰ ਕਰ ਰਹੀਆਂ ਹਨ। ਪਰ ਪ੍ਰਵਾਸੀ ਔਰਤਾਂ ਦਾ ਦਾਅਵਾ ਹੈ ਕਿ ਛੋਟੇ ਪਰਿਵਾਰਾਂ ਕਾਰਨ ਪਰਿਵਾਰਕ ਸਹਾਇਤਾ ਦੀ ਘਾਟ ਅਤੇ ਸਮਾਜਿਕ ਜ਼ਿੰਮੇਵਾਰੀਆਂ ਉਨ੍ਹਾਂ ਲਈ ਇਸ ਕਦਮ ਨੂੰ ਮੁਸ਼ਕਲ ਬਣਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਐਸ ਬੀ ਐਸ ਪੰਜਾਬੀ ਦੀ ਇਹ ਖ਼ਾਸ ਪੜਚੋਲ ਸੁਣੋ...

Duration:00:13:25

Ask host to enable sharing for playback control

ਕ੍ਰਿਕਟ: ਬਾਰਡਰ-ਗਾਵਸਕਰ ਟ੍ਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਕਹਿੰਦੇ ਹਨ ਦਿੱਗਜ ਕੁਮੈਂਟੇਟਰ?

11/20/2024
ਪੂਰੇ ਕ੍ਰਿਕਟ ਜਗਤ ਦੀਆਂ ਨਜ਼ਰਾਂ ਇਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਵਿੱਚਕਾਰ 5 ਟੈਸਟ ਮੈਚਾਂ ਦੀ ਸੀਰੀਜ਼, ਬਾਰਡਰ ਗਾਵਸਕਰ ਟ੍ਰਾਫੀ ‘ਤੇ ਲੱਗੀਆਂ ਹੋਈਆਂ ਹਨ। ਸਾਬਕਾ ਆਸਟ੍ਰੇਲੀਆਈ ਕਪਤਾਨੀ ਐਲਨ ਬਾਰਡਰ ਨੇ ਜਿੱਥੇ ਰਿਸ਼ਭ ਪੰਤ ਨੂੰ ਬੇਹਦ ਖਤਰਨਾਕ ਬੱਲੇਬਾਜ਼ ਦੱਸਿਆ, ਉੱਥੇ ਹੀ ਸਾਬਕਾ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਨੇ ਪਰਥ ਵਿੱਚ ਹੋਣ ਵਾਲੇ ਮੁਕਾਬਲੇ ਦੌਰਾਨ ਪਿੱਚ ਨੂੰ ਚੁਣੌਤੀਪੂਰਨ ਮੰਨਿਆ। ਮਸ਼ਹੂਰ ਕੁਮੈਂਟੇਟਰ ਹਰਸ਼ਾ ਭੋਗਲੇ ਦਾ ਕਹਿਣਾ ਹੈ ਕਿ ਪਿਛਲੇ ਦੋ ਵਾਰ ਇਸ ਸੀਰੀਜ਼ ਨੂੰ ਭਾਰਤ ਨੇ ਆਪਣੇ ਨਾਮ ਕੀਤਾ ਹੈ, ਇਸ ਲਈ ਆਸਟ੍ਰੇਲੀਅਨ ਟੀਮ ਵਿੱਚ ਇਸ ਨੂੰ ਹਾਸਿਲ ਕਰਨ ਦੀ ਜ਼ਬਰਦਸਤ ਭੁੱਖ ਹੋਏਗੀ। ਇਨ੍ਹਾਂ ਕ੍ਰਿਕਟ ਕੁਮੈਂਟੇਟਰਸ ਨਾਲ ਹੋਰ ਗੱਲਬਾਤ, ਇਸ ਪੌਡਕਾਸਟ ਰਾਹੀਂ ਸੁਣੋ।

Duration:00:08:08

Ask host to enable sharing for playback control

ਵਿਕਟੋਰੀਆ ਕੌਂਸਲ ਚੋਣਾਂ 2024 : ਦੋ ਪੰਜਾਬਣਾਂ ਨੇ ਖੇਤਰੀ ਇਲਾਕਿਆਂ 'ਚ ਚੋਣ ਜਿੱਤ ਕੇ ਰਚਿਆ ਇਤਿਹਾਸ

11/20/2024
ਵਿਕਟੋਰੀਆ ਵਿੱਚ ਹਾਲ ਹੀ ਵਿੱਚ ਹੋਈਆਂ ਕੌਂਸਲ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਸ਼ਮੂਲੀਅਤ ਵੱਡੇ ਪੱਧਰ ਉੱਤੇ ਨਜ਼ਰ ਆਈ ਹੈ। ਇਨ੍ਹਾਂ ਚੋਣਾਂ ਦੇ ਜ਼ਿਆਦਾਤਰ ਨਤੀਜੇ ਬੇਸ਼ੱਕ ਪੰਜਾਬੀ ਭਾਈਚਾਰੇ ਲਈ ਚੰਗੀ ਖ਼ਬਰ ਨਹੀਂ ਲੈ ਕੇ ਆਏ ਅਤੇ ਬਹੁਤੀਆਂ ਥਾਵਾਂ ’ਤੇ ਪੰਜਾਬੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੁਝ ਰੀਜਨਲ ਇਲਾਕਿਆਂ ਦੇ ਨਤੀਜਿਆਂ ਨੇ ਰਾਹਤ ਪ੍ਰਦਾਨ ਕੀਤੀ ਹੈ, ਜਿੱਥੇ ਪੰਜਾਬੀ ਮੂਲ ਦੀਆਂ ਦੋ ਮਹਿਲਾਵਾਂ ਚੋਣਾਂ ਜਿੱਤਣ ਵਿੱਚ ਸਫਲ ਰਹੀਆਂ ਹਨ।

Duration:00:21:28

Ask host to enable sharing for playback control

ਪੰਜਾਬੀ ਖ਼ਬਰਨਾਮਾ: ਸਿਡਨੀ ਰੇਲ ਨੈਟਵਰਕ ਨੂੰ ਜਾਮ ਕਰਨ ਵਾਲੀ ਹੜਤਾਲ ਇੱਕ ਦਿਨ ਲਈ ਮੁਲਤਵੀ

11/20/2024
ਸਿਡਨੀ ਰੇਲ ਨੈਟਵਰਕ ਨੂੰ ਮੁਕੰਮਲ ਬੰਦ ਕਰਨ ਦੀ ਕਾਲ ਦੇਣ ਵਾਲੀ ਇੱਕ ਯੂਨੀਅਨ ਨੇ ਸਹਿਮਤੀ ਜਤਾਈ ਹੈ ਕਿ ਉਹ ਹੜਤਾਲ ਨੂੰ ਅੱਗੇ ਪਾਉਣ ਲਈ ਤਿਆਰ ਹੈ। ਪਹਿਲਾਂ ਇਹ ਹੜਤਾਲ ਕੱਲ ਰਾਤ ਤੋਂ ਸ਼ੁਰੂ ਹੋਣੀ ਸੀ ਪਰ ਹੁਣ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ। ਯਾਦ ਰਹੇ ਕਿ ਇਹ ਹੜਤਾਲ ਤਨਖਾਹਾਂ ਵਿੱਚ ਵਾਧੇ ਨੂੰ ਲੈ ਕੇ ਕੀਤੀ ਜਾ ਰਹੀ ਹੈ।

Duration:00:04:09

Ask host to enable sharing for playback control

ਪਾਕਿਸਤਾਨ ਡਾਇਰੀ : ਸਰਕਾਰੀ ਏਅਰਲਾਈਨ ਪੀਆਈਏ ਨੂੰ ਇੱਕ ਵਾਰ ਫਿਰ ਪ੍ਰਾਈਵੇਟ ਕਰਨ ਦੀਆਂ ਤਿਆਰੀਆਂ

11/19/2024
ਨਵਾਜ਼ ਸ਼ਰੀਫ ਦੇ ਪਰਿਵਾਰ ਵਲੋਂ ਸਰਕਾਰੀ ਏਅਰਲਾਈਨ ਪੀਆਈਏ ਨੂੰ ਸਸਤੀਆਂ ਕੀਮਤਾਂ ਵਿੱਚ ਖਰੀਦਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਸ਼ਰੀਫ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਇਸ ਏਅਰਲਾਈਨ ਨੂੰ ਖਰੀਦਣ ਦੇ ਚਾਹਵਾਨ ਹਨ। ਜਦਕਿ 85 ਅਰਬ ਰੁਪਏ ਦੀ ਬੋਲੀ ਦੀ ਆਸਵੰਦ ਪਾਕਿਸਤਾਨੀ ਸਰਕਾਰ ਨੂੰ ਪੀਆਈਏ ਵਾਸਤੇ ਸਿਰਫ 10 ਅਰਬ ਰੁਪਏ ਦੀ ਹੀ ਬੋਲੀ ਮਿਲੀ। ਇਸ ਤੋਂ ਬਾਅਦ ਅਚਾਨਕ ਇੱਕ ਪਾਕਿਸਤਾਨੀ ਯੂਏਈ ਗਰੁੱਪ ਨੇ ਪੀਆਈਏ ਨੂੰ ਖ੍ਰੀਦਣ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ 250 ਅਰਬ ਰੁਪਏ ਦੇ ਨੁਕਸਾਨ ਸਮੇਤ ਇਸ ਡੁੱਬਦੀ ਹੋਈ ਏਅਰਲਾਈਨ ਨੂੰ 110 ਅਰਬ ਰੁਪਏ ਵਿੱਚ ਖ੍ਰੀਦਣ ਲਈ ਤਿਆਰ ਹਨ। ਇਸ ਕੰਪਨੀ ਨੇ ਸਰਕਾਰ ਨੂੰ ਏਅਰਲਾਈਨ ਦੇ ਸਟਾਫ ਦੀਆਂ ਨੌਕਰੀਆਂ ਨੂੰ ਇੰਝ ਹੀ ਬਹਾਲ ਰੱਖਣ ਦਾ ਭਰੋਸਾ ਵੀ ਦਿੱਤਾ ਹੈ। ਇਸ ਭਰੋਸੇ ਤੋਂ ਬਾਅਦ ਫੈਡਰਲ ਸਰਕਾਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਵੱਲ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਰਿਪੋਰਟ…

Duration:00:07:43

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਨਵੰਬਰ, 2024

11/18/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:03:29

Ask host to enable sharing for playback control

ਪੰਜਾਬੀ ਡਾਇਰੀ: ਪੰਜਾਬ ਵਿੱਚ ਜ਼ਿਮਨੀ ਚੋਣਾਂ ਲਈ ਪ੍ਰਚਾਰ ਸਮਾਪਤ

11/18/2024
ਪੰਜਾਬ ਵਿਚਲੀਆਂ ਚਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਹਨ ਸਰਗਰਮੀਆਂ? ਅਤੇ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੀ ਹਲਚਲ ਚੱਲ ਰਹੀ ਹੈ? ਇਹ ਅਤੇ ਪੰਜਾਬ ਅਤੇ ਭਾਰਤ ਨਾਲ ਜੁੜੀਆਂ ਅਜਿਹੀਆਂ ਬਹੁਤ ਸਾਰੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਪੰਜਾਬੀ ਡਾਇਰੀ।

Duration:00:09:37

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਨਵੰਬਰ, 2024

11/18/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਹੀ

Duration:00:04:05

Ask host to enable sharing for playback control

'ਬਾਰਡਰ-ਗਵਾਸਕਰ ਟ੍ਰਾਫੀ ਹੋਵੇਗੀ ਬੇਹੱਦ ਰੋਮਾਂਚਕ': ਮੈਥਯੂ ਹੇਡਨ

11/18/2024
ਪੂਰੀ ਦੁਨੀਆ ਦੇ ਕ੍ਰਿਕਟ ਫੈਨਸ ਦੀਆਂ ਨਜ਼ਰਾਂ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੀ ਬਾਰਡਰ ਗਵਾਸਕਰ ਟ੍ਰਾਫੀ ਉੱਤੇ ਲੱਗੀਆਂ ਹੋਈਆਂ ਹਨ। ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਮੈਥਯੂ ਹੇਡਨ ਦਾ ਮੰਨਣਾ ਹੈ ਕਿ ਇਹ ਮੁਕਾਬਲਾ ਸ਼ਾਨਦਾਰ ਹੋਣ ਵਾਲਾ ਹੈ। ਹਾਲ ਹੀ ਵਿੱਚ ਭਾਰਤੀ ਟੀਮ ਦੀ ਨਿਊਜ਼ੀਲੈਂਡ ਤੋਂ ਟੈਸਟ ਸੀਰੀਜ਼ ਵਿੱਚ ਹਾਰ ਤੋਂ ਬਾਅਦ ਉੱਠੇ ਸਵਾਲਾਂ ਦੇ ਜੁਆਬ ਵਿੱਚ ਮੈਥਯੂ ਹੇਡਨ ਦਾ ਕਹਿਣਾ ਹੈ ਕਿ ਟੀਮ ਮੈਨੇਜਮੈਂਟ ਬਾਰੇ ਚਿੰਤਾ ਕਰਨ ਦੀ ਬਜਾਏ, ਉਹਨਾਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਕਦੋਂ ਭਾਰਤੀ ਟੀਮ ਦੇ ਸਟਾਰ ਖਿਡਾਰੀ ਆਪਣੀ ਫਾਰਮ ਵਿੱਚ ਵਾਪਿਸ ਆਉਂਦੇ ਹਨ। ਵਧੇਰੇ ਜਾਣਕਾਰੀ ਇਸ ਪੌਡਕਾਸਟ ਰਾਹੀਂ ਜਾਣੋ।

Duration:00:08:37

Ask host to enable sharing for playback control

ਨਨਕਾਣਾ ਸਾਹਿਬ ਵਿਖੇ 555ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਧੂਮ ਧਾਮ ਨਾਲ ਮਨਾਏ ਗਏ

11/17/2024
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਨਕਾਣਾ ਸਾਹਿਬ ਵਿਖੇ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਦੁਨੀਆ ਭਰ ਤੋਂ ਸਿੱਖ ਸ਼ਰਧਾਲੂਆਂ, ਲੀਡਰਾਂ ਅਤੇ ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਪਾਕਿਸਤਾਨ ਸਰਕਾਰ ਵੱਲੋਂ ਇਸ ਦਿਹਾੜੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਇਸੇ ਤਹਿਤ ਨਗਰ ਕੀਰਤਨ ਨਿਕਲਣ ਵੇਲੇ ਕੁੱਝ ਘੰਟਿਆਂ ਲਈ ਇੰਟਰਨੇਟ ਅਤੇ ਟੈਲੀਫੋਨ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ। ਪਾਕਿਸਤਾਨ ਦੇ ਗੁਆਂਢੀ ਮੁਲਕ ਭਾਰਤ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਨਕਾਣਾ ਸਾਹਿਬ ਪੁੱਜੇ ਸਨ।

Duration:00:06:55

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਨਵੰਬਰ 2024

11/14/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ..

Duration:00:02:57

Ask host to enable sharing for playback control

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਨਨਕਾਣਾ ਸਾਹਿਬ ਵਿਖੇ ਸੰਗਤ ਦਾ ਭਾਰੀ ਇਕੱਠ

11/14/2024
ਦੁਨੀਆ ਭਰ ਦੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇੱਕ ਮਹਾਨ ਧਾਰਮਿਕ ਖੋਜਕਾਰ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਦ, ਯੋਗ, ਪੁਰਾਣ, ਸ਼ਾਸਤਰ ਅਤੇ ਹੋਰ ਧਰਮ ਗ੍ਰੰਥਾਂ ਦਾ ਵੀ ਕਾਫੀ ਗਿਆਨ ਸੀ। ਉਹਨਾਂ ਨੇ ਜਨਮ ਸਥਾਨ ਨੂੰ ਅੱਜ ਨਨਕਾਣਾ ਸਾਹਿਬ ਨਾਲ ਜਾਣਿਆ ਜਾਂਦਾ ਹੈ ਜੋ ਕਿ ਪਾਕਿਸਤਾਨ ਵਿੱਚ ਹੈ। ਲਹਿੰਦੇ ਪੰਜਾਬ ਤੋਂ ਸਾਡੇ ਸਹਿਯੋਗੀ ਜਨਾਬ ਮਸੂਦ ਮੱਲ੍ਹੀ ਵੱਲੋਂ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਦੀਆਂ ਤਿਆਰੀਆਂ ਤੇ ਸੰਗਤਾਂ ਦੇ ਉਤਸ਼ਾਹ ਨੂੰ ਬਿਆਨ ਕਰਦੀ ਇਹ ਖਾਸ ਪੇਸ਼ਕਾਰੀ ਸੁਣੋ....

Duration:00:07:15

Ask host to enable sharing for playback control

'ਤੇਜ਼ ਗੇਂਦਬਾਜ਼ੀ ਦਾ ਮੁਕਾਬਲਾ': ਸੁਣੋ ਆਗਾਮੀ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਬਾਰੇ ਦਿੱਗਜ ਕ੍ਰਿਕਟਰ ਫਲੇਮਿੰਗ ਨੇ ਕੀ ਕਿਹਾ

11/14/2024
ਭਾਰਤ-ਆਸਟ੍ਰੇਲੀਆ ਦੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਤੋਂ ਪਹਿਲਾਂ ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਡੇਮਿਅਨ ਫਲੇਮਿੰਗ ਨੇ ਕਿਹਾ ਕਿ ਭਾਰਤ ਕੋਲ ਹਮੇਸ਼ਾਂ ਹੀ ਮਹਾਨ ਬੱਲੇਬਾਜ਼ ਅਤੇ ਸਪਿਨਰ ਹੁੰਦੇ ਸਨ ਪਰ ਹੁਣ ਉਨ੍ਹਾਂ ਕੋਲ ਤੇਜ਼ ਗੇਂਦਬਾਜ਼ੀ ਦਾ 'ਪਾਵਰਹਾਊਸ' ਵੀ ਹੈ ਜੋ ਆਗਾਮੀ ਟੈਸਟ ਲੜੀ ਨੂੰ ਹੋਰ ਵੀ ਦਿਲਚਸਪ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਲੜੀ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਖਾਸ ਤੌਰ 'ਤੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾ ਉੱਤੇ ਹੋਣਗੀਆਂ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ, ਟੈਸਟ ਕ੍ਰਿਕਟ ਵਿੱਚ ਪ੍ਰਮੁੱਖ ਟਰਾਫੀਆਂ ਵਿੱਚੋਂ ਇੱਕ ਹੈ। ਜਾਣੋ, ਇੱਥੋਂ ਦੇ ਕ੍ਰਿਕਟਰਾਂ ਨੇ ਅਗਾਮੀ ਲੜੀ ਬਾਰੇ ਕੀ ਕਿਹਾ.....

Duration:00:06:25

Ask host to enable sharing for playback control

ਆਸਟ੍ਰੇਲੀਆ ਦੇ ਇਤਿਹਾਸ ਨਾਲ ਜੁੜੇ ਕਾਲੇ ਪੰਨ੍ਹੇ

11/14/2024
ਆਸਟ੍ਰੇਲੀਆ ਦੇ ਆਧੁਨਿਕ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਏ ਵਿੱਚੋਂ ਇੱਕ ਸੀ ਜਦੋਂ ਫਸਟ ਨੇਸ਼ਨਜ਼ ਦੇ ਹਜ਼ਾਰਾਂ ਪੁਰਸ਼ਾਂ ਨੂੰ ਭਿਆਨਕ ਹਾਲਾਤਾਂ ਵਿੱਚ ਜੇਲ ਟਾਪੂ ‘ਤੇ ਦੁੱਖ ਝੱਲਣ ਜਾਂ ਮਰਨ ਲਈ ਭੇਜਿਆ ਗਿਆ ਸੀ। ਇਸ ਟਾਪੂ ਦਾ ਨਾਂ ਹੈ 'ਰੋਟਨੈਸਟ'। ਇਹ ਆਈਲੈਂਡ ਹੁਣ ਪਰਥ ਦੇ ਤੱਟ ‘ਤੇ ਇੱਕ ਸੈਰ-ਸਪਾਟੇ ਦਾ ਪ੍ਰਸਿੱਧ ਸਥਾਨ ਹੈ।

Duration:00:07:11

Ask host to enable sharing for playback control

ਪੰਜਾਬੀ ਡਾਇਸਪੋਰਾ: ਨਵੇਂ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਦੀ ਬੇਰੁਜ਼ਗਾਰੀ ਦਰ 'ਚ ਵਾਧਾ

11/14/2024
ਨਵੀਂ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦੀ ਦਰ 4.8% ਹੈ। 2020 ਤੋਂ ਬਾਅਦ ਦਰਜ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਉੱਚੀ ਦਰ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਸੁਣੋ ਪਰਮਿੰਦਰ ਸਿੰਘ ਪਾਪਾਟੋਏਟੋਏ ਵੱਲੋਂ ਇਹ ਖਾਸ ਰਿਪੋਰਟ।

Duration:00:08:12

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਸਲਮਾਨ ਖਾਨ ਨੂੰ ਮਿਲੀ ਪਿਛਲੇ 15 ਦਿਨਾਂ 'ਚ ਚੌਥੀ ਧਮਕੀ, ਮੁੰਬਈ ਪੁਲਿਸ ਕਰ ਰਹੀ ਹੈ ਪੜਤਾਲ

11/14/2024
ਪਿਛਲੇ ਦਿਨੀਂ ਇੱਕ ਗਾਣੇ ਨੂੰ ਲੈ ਕੇ ਸਲਮਾਨ ਖਾਨ ਨੂੰ ਮੁੰਬਈ ਕੰਟਰੋਲ ਰੂਮ ਵਿੱਚ ਧਮਕੀ ਭੇਜੀ ਗਈ। ਭੇਜਣ ਵਾਲੇ ਨੇ ਆਪਣੇ ਆਪ ਨੂੰ ਲੌਰੈਂਸ ਗੈਂਗ ਦਾ ਹਿੱਸਾ ਦੱਸਿਆ ਅਤੇ ਸਲਮਾਨ ਖਾਨ ਦੇ ਇੱਕ ਗਾਣੇ ਉੱਤੇ ਇਤਰਾਜ਼ ਜ਼ਾਹਿਰ ਕੀਤਾ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਹੋਰਨਾਂ ਬਾਲੀਵੁੱਡ ਸਬੰਧਿਤ ਜਾਣਕਾਰੀਆਂ ਲਈ ਸੁਣੋ ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ।

Duration:00:07:38